24-09- 2024
TV9 Punjabi
Author: Ramandeep Singh
ਚੀਨ 'ਚ ਇਕ ਔਰਤ ਨੇ ਆਪਣੇ ਧੋਖੇਬਾਜ਼ ਪ੍ਰੇਮੀ ਤੋਂ ਅਨੋਖੇ ਤਰੀਕੇ ਨਾਲ ਬਦਲਾ ਲੈ ਲਿਆ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀ ਕਾਫੀ ਤਾਰੀਫ ਹੋ ਰਹੀ ਹੈ।
Pic: Getty Images
ਔਰਤ ਨੇ 58 ਪੰਨਿਆਂ ਦੀ ਪਾਵਰਪੁਆਇੰਟ ਪ੍ਰੈਜੰਸਟੇਸ਼ਨ ਤਿਆਰ ਕੀਤੀ ਅਤੇ ਇਸ ਨੂੰ ਇੰਟਰਨੈੱਟ 'ਤੇ ਅਪਲੋਡ ਕਰ ਦਿੱਤਾ, ਜਿਸ ਵਿਚ ਉਸ ਦੇ ਪ੍ਰੇਮੀ ਦੀਆਂ ਕਰਤੂਤਾਂ ਦੀ ਕਾਲੀ ਡਾਇਰੀ ਸੀ।
ਔਰਤ ਨੇ ਪ੍ਰੈਜੰਸਟੇਸ਼ਨ 'ਚ ਖੁਲਾਸਾ ਕੀਤਾ ਕਿ ਸ਼ੀ ਕਰੀਬ 300 ਔਰਤਾਂ ਨਾਲ ਅਫੇਅਰ ਕਰ ਰਹੇ ਹਨ। ਜਿਨ੍ਹਾਂ ਵਿੱਚੋਂ 100 ਦੇ ਨਾਲ ਉਹ ਸਰੀਰਕ ਸਬੰਧਾਂ ਵਿੱਚ ਸ਼ਾਮਲ ਸੀ।
ਸ਼ੀ ਦੇ ਨਾਲ ਅਣਪਛਾਤੀ ਔਰਤ ਦੇ ਸਬੰਧ ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਹੋਏ ਸਨ, ਪਰ ਸ਼ੀ ਦੇ ਫੋਨ 'ਤੇ ਮਿਲੇ ਸੰਦੇਸ਼ਾਂ ਤੋਂ ਪਤਾ ਲੱਗਿਆ ਹੈ ਕਿ ਉਹ ਉਸ ਨਾਲ ਚੀਟ ਕਰ ਰਿਹਾ ਹੈ।
ਔਰਤ ਮੁਤਾਬਕ ਸ਼ੀ ਨੇ ਡੇਟਿੰਗ ਐਪਸ ਰਾਹੀਂ 300 ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਸੀ। ਉਸ ਦੇ ਮੋਬਾਈਲ 'ਚੋਂ ਕਈ ਗੰਦੀਆਂ ਤਸਵੀਰਾਂ ਵੀ ਮਿਲੀਆਂ ਹਨ।
ਸ਼ੀ ਨੂੰ ਹਾਲ ਹੀ ਵਿੱਚ ਜ਼ਿਆਮੇਨ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇੱਕ ਬੈਂਕ ਵਿੱਚ ਨੌਕਰੀ ਮਿਲੀ ਸੀ, ਪਰ ਇਸ ਖੁਲਾਸੇ ਕਾਰਨ ਉਸਦੀ ਨੌਕਰੀ ਚਲੀ ਗਈ।