24-09- 2024
TV9 Punjabi
Author: Ramandeep Singh
ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਵੱਡੇ ਤਣਾਅ ਦੇ ਵਿਚਕਾਰ ਲੇਬਨਾਨ ਵਿੱਚ ਸਥਿਤੀ ਵਿਗੜਦੀ ਜਾ ਰਹੀ ਹੈ। ਦੁਨੀਆ ਦੇ ਵੱਡੇ-ਵੱਡੇ ਦੇਸ਼ ਇਸ ਤਣਾਅ ਨੂੰ ਘੱਟ ਕਰਨ ਦੀ ਅਪੀਲ ਕਰ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਫੌਜ ਨੇ ਵੀ ਲੇਬਨਾਨ 'ਚ ਆਪਰੇਸ਼ਨ ਚਲਾ ਕੇ 2,280 ਲੋਕਾਂ ਦੀ ਜਾਨ ਬਚਾਈ ਸੀ।
ਲੇਬਨਾਨ ਵਿੱਚ 2006 ਵਿੱਚ ਹਿਜ਼ਬੁੱਲਾ ਅਤੇ ਇਜ਼ਰਾਈਲ ਵੀ ਆਹਮੋ-ਸਾਹਮਣੇ ਆ ਗਏ ਸਨ। 2006 ਵਿੱਚ ਇਜ਼ਰਾਈਲ-ਹਿਜ਼ਬੁੱਲਾ ਯੁੱਧ ਦੇ ਸਮੇਂ, ਲਗਭਗ 12 ਹਜ਼ਾਰ ਭਾਰਤੀ ਲੇਬਨਾਨ ਵਿੱਚ ਰਹਿ ਰਹੇ ਸਨ। ਉਨ੍ਹਾਂ ਨੂੰ ਬਚਾਉਣ ਲਈ ਭਾਰਤ ਨੇ ਆਪਰੇਸ਼ਨ ਸੁਕੂਨ ਸ਼ੁਰੂ ਕੀਤਾ ਸੀ।
ਆਪਰੇਸ਼ਨ ਸੁਕੂਨ ਦੇ ਤਹਿਤ, ਭਾਰਤੀ ਜਲ ਸੈਨਾ ਨੇ ਸਾਈਪ੍ਰਸ ਦੇ ਰਸਤੇ ਲੇਬਨਾਨ ਵਿੱਚ ਆਪਣੇ ਚਾਰ ਜਹਾਜ਼ ਤਾਇਨਾਤ ਕੀਤੇ ਸਨ। ਇਹ ਆਪਰੇਸ਼ਨ 20 ਤੋਂ 29 ਜੁਲਾਈ 2006 ਦਰਮਿਆਨ ਕੀਤਾ ਗਿਆ ਸੀ। ਜਿਸ ਵਿੱਚ ਲੇਬਨਾਨ ਛੱਡਣ ਦੇ ਚਾਹਵਾਨ ਭਾਰਤੀਆਂ ਨੂੰ ਕੱਢਿਆ ਗਿਆ।
ਭਾਰਤੀ ਜਲ ਸੈਨਾ ਨੇ ਆਪਣੇ ਆਪਰੇਸ਼ਨ ਸੁਕੂਨ ਤਹਿਤ ਲੇਬਨਾਨ ਤੋਂ 2,280 ਲੋਕਾਂ ਨੂੰ ਕੱਢਿਆ ਸੀ। ਬਾਹਰ ਕੱਢੇ ਗਏ ਲੋਕਾਂ ਵਿੱਚ 69 ਨੇਪਾਲੀ, 436 ਸ਼੍ਰੀਲੰਕਾਈ ਅਤੇ ਸੱਤ ਲੇਬਨਾਨੀ ਨਾਗਰਿਕ ਸ਼ਾਮਲ ਹਨ।
ਇਜ਼ਰਾਈਲ ਦੇ ਅੰਕੜਿਆਂ ਅਨੁਸਾਰ 2006 ਦੀ ਜੰਗ ਵਿੱਚ ਦੋਵਾਂ ਪਾਸਿਆਂ ਦੇ ਕਰੀਬ 800 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਜੰਗ ਵਿੱਚ ਇੱਕ ਭਾਰਤੀ ਨਾਗਰਿਕ ਦੀ ਵੀ ਜਾਨ ਚਲੀ ਗਈ ਸੀ।
ਲੇਬਨਾਨ ਦੀ ਸਰਹੱਦ 'ਤੇ ਲਗਭਗ 600 ਭਾਰਤੀ ਸੈਨਿਕ ਤਾਇਨਾਤ ਹਨ, ਇਨ੍ਹਾਂ ਸੈਨਿਕਾਂ ਨੂੰ ਸੰਯੁਕਤ ਰਾਸ਼ਟਰ ਅੰਤਰਿਮ ਫੋਰਸ (UNIFIL) ਮਿਸ਼ਨ ਤਹਿਤ ਤਾਇਨਾਤ ਕੀਤਾ ਗਿਆ ਹੈ।