21 March 2024
TV9 Punjabi
ਮੂਸੇਵਾਲਾ ਦੀ ਮਾਤਾ ਨੇ ਆਈਵੀਐਫ ਯਾਨੀ ਇਨ ਵਿਟਰੋ ਫਰਟੀਲਾਈਜੇਸ਼ਨ ਤਕਨੀਕ ਰਾਹੀਂ 17 ਮਾਰਚ ਨੂੰ ਬੱਚੇ ਨੂੰ ਦਿੱਤਾ।
ਹਾਲਾਂਕਿ ਬੱਚੇ ਦੇ ਜਨਮ ਤੋਂ ਬਾਅਦ ਹੀ ਮੂਸੇਵਾਲਾ ਪਰਿਵਾਰ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਬਲਕੌਰ ਸਿੰਘ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਏ ਸਨ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਆਈਵੀਐਫ ਰਿਪੋਰਟ ਤੇ ਬੱਚੇ ਦੇ ਹੋਰ ਦਸਤਾਵੇਜਾਂ ਦੀ ਰਿਪੋਰਟ ਮੰਗ ਕੇ ਪਰੇਸ਼ਾਨ ਕਰ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ ਨੇ ਦੱਸਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਇਸ ਤਕਨੀਕ ਦਾ ਇਸਤੇਮਾਲ ਵਿਦੇਸ਼ ‘ਚ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈ ਕੇ 3 ਮਹੀਨੇ ਵਿਦੇਸ਼ ‘ਚ ਪ੍ਰਕਿਰਿਆ ਚੱਲੀ ਸੀ ਅਤੇ ਵਿਦੇਸ਼ ਤੋਂ ਭਾਰਤ ਆਉਣ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਹਸਪਤਾਲ ‘ਚ ਖੁੱਦ ਨੂੰ ਰਜ਼ਿਸਟਰਡ ਵੀ ਕਰਵਾਇਆ ਸੀ।
ਭਾਰਤ ‘ਚ ਅੰਡਰ ਸੈਕਸ਼ਨ 21(G)(i) ਅਸਿਸਟੈਂਟ ਰਿਪ੍ਰੋਡਕਟੀਵ ਟੈਕਨੋਲਜੀ ਰੈਗੂਲੇਸ਼ਨ ਐਕਟ 2021 ਦੇ ਅਨੁਸਾਰ ਬੱਚਾ ਪੈਦਾ ਕਰਨ ਲਈ ਮਹਿਲਾਵਾਂ ਦੀ ਉਮਰ 21 ਤੋਂ 50 ਸਾਲ ਅਤੇ ਮਰਦਾਂ ਦੀ ਉਮਰ 21 ਤੋਂ 55 ਸਾਲ ਹੋਣੀ ਚਾਹੀਦੀ ਹੈ।
ਜਦਕਿ ਵਿਦੇਸ਼ ‘ਚ 50 ਸਾਲ ਤੋਂ ਵੱਧ ਉਮਰ ਦੀਆੰ ਔਰਤਾਂ ਵੀ ਆਈਵੀਐਫ ਤਕਨੀਕ ਰਾਹੀਂ ਜਨਮ ਦੇ ਸਕਦੀਆਂ ਹਨ।
ਮਾਹਿਰਾਂ ਮੁਤਾਬਕ 2022 ‘ਚ ਪਾਸ ਕੀਤੇ ਗਏ ਕਾਨੂੰਨ ਅਨੁਸਾਰ ਜੇਕਰ ਕੋਈ ਮਹਿਲਾ ਵਿਦੇਸ਼ ‘ਚ ਪ੍ਰੈਗਨੇਂਟ ਹੁੰਦੀ ਹੈ ਤਾਂ ਉਸ ਦੀ ਡਿਲੀਵਰੀ ਭਾਰਤ ‘ਚ ਸੰਭਵ ਹੈ।
ਇਹੀ ਕਾਰਨ ਹੈ ਕਿ ਮੂਸੇਵਾਲਾ ਪਰਿਵਾਰ ਨੇ ਇਹ ਤਕਨੀਕ ਵਿਦੇਸ਼ ‘ਚ ਇਸਤੇਮਾਲ ਕੀਤੀ ਅਤੇ ਅਜਿਹੇ ‘ਚ ਉਨ੍ਹਾਂ ਤੇ ਭਾਰਤੀ ਕਾਨੂੰਨ ਲਾਗੂ ਨਹੀਂ ਹੋਵੇਗਾ।