16 March 2024
TV9 Punjabi
ਦੇਸ਼ 'ਚ ਇਲੈਕਟ੍ਰਿਕ ਕਾਰ ਸੈਗਮੈਂਟ 'ਚ ਕ੍ਰਾਂਤੀਕਾਰੀ ਬਦਲਾਅ ਆਉਣ ਵਾਲਾ ਹੈ। ਇਹ ਬਦਲਾਅ FAME-1 ਅਤੇ FAME-2 ਸਬਸਿਡੀ ਸਕੀਮਾਂ ਤੋਂ ਬਾਅਦ ਸਰਕਾਰ ਦੀ ਨਵੀਂ ਈਵੀ ਨੀਤੀ ਤੋਂ ਆਏਗਾ।
FAME-2 ਸਬਸਿਡੀ ਸਕੀਮ 31 ਮਾਰਚ ਨੂੰ ਖਤਮ ਹੋਣ ਜਾ ਰਹੀ ਹੈ, ਸਰਕਾਰ ਨੇ ਇਸ ਨੂੰ ਵਧਾਉਣ ਤੋਂ ਪਹਿਲਾਂ ਹੀ ਸਾਫ ਇਨਕਾਰ ਕਰ ਦਿੱਤਾ ਹੈ।
ਅਜਿਹੇ 'ਚ ਕੇਂਦਰ ਸਰਕਾਰ ਨੇ FAME-2 ਸਬਸਿਡੀ ਸਕੀਮ ਦੇ ਬਦਲ ਵਜੋਂ ਇਲੈਕਟ੍ਰਿਕ ਮੋਬਿਲਿਟੀ ਪ੍ਰਮੋਸ਼ਨ ਸਕੀਮ (EMPS) ਨੂੰ ਪੇਸ਼ ਕੀਤਾ ਹੈ।
ਜੇਕਰ ਤੁਸੀਂ ਵੀ ਸਾਲ 2024 'ਚ ਨਵੀਂ ਇਲੈਕਟ੍ਰਿਕ ਕਾਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਕਿਉਂਕਿ ਹੁਣ ਤੁਹਾਨੂੰ ਟੇਸਲਾ ਅਤੇ BYD ਵਰਗੀਆਂ ਇਲੈਕਟ੍ਰਿਕ ਕਾਰਾਂ ਪਹਿਲਾਂ ਨਾਲੋਂ ਲਗਭਗ ਅੱਧੀ ਕੀਮਤ 'ਤੇ ਮਿਲਣਗੀਆਂ।
ਸਭ ਤੋਂ ਵੱਡੀ ਰਾਹਤ ਇਹ ਹੈ ਕਿ ਇਨ੍ਹਾਂ ਕਾਰ ਨਿਰਮਾਤਾਵਾਂ ਨੂੰ ਇਲੈਕਟ੍ਰਿਕ ਵਾਹਨਾਂ 'ਤੇ ਸਿਰਫ 15% ਇੰਪੋਰਟ ਡਿਊਟੀ ਅਦਾ ਕਰਨੀ ਪਵੇਗੀ।
ਮਾਹਿਰਾਂ ਦੇ ਅਨੁਸਾਰ, ਨਵੀਂ ਈਵੀ ਨੀਤੀ ਘਰੇਲੂ ਕਾਰ ਬਾਜ਼ਾਰ ਦੇ ਸਿਰਫ ਪ੍ਰੀਮੀਅਮ ਹਿੱਸੇ ਨੂੰ ਪ੍ਰਭਾਵਤ ਕਰੇਗੀ।