ਬਦਲਦੇ ਮੌਸਮ ਵਿੱਚ ਬਿਮਾਰੀਆਂ ਤੋਂ ਕਿਵੇਂ ਬਚੀਏ?

14 Oct 2023

TV9 Punjabi

ਇਸ ਮੌਸਮ 'ਚ ਹਵਾ ਵਿੱਚ ਪ੍ਰਦੂਸ਼ਿਤ ਕਣ ਮਿਲ ਗਏ ਹਨ, ਜੋ ਸਾਹ ਲੈਣ 'ਤੇ ਸਰੀਰ ਦੇ ਅੰਦਰ ਚਲੇ ਜਾਂਦੇ ਹਨ। ਇਹ ਖੰਘ ਅਤੇ ਜ਼ੁਕਾਮ ਦਾ ਕਾਰਨ ਬਣਦੇ ਹਨ। 

ਜ਼ੁਕਾਮ ਅਤੇ ਖੰਘ ਦੀ ਸਮੱਸਿਆ

ਮੌਸਮ 'ਚ ਬਦਲਾਅ ਤੋਂ ਬਾਅਦ ਜੇਕਰ ਤੁਹਾਨੂੰ ਖਾਂਸੀ ਅਤੇ ਜ਼ੁਕਾਮ ਹੋ ਰਿਹਾ ਹੈ ਤਾਂ ਨਮਕ ਵਾਲੇ ਪਾਣੀ ਨਾਲ ਗਰਾਰੇ ਕਰਨਾ ਸ਼ੁਰੂ ਕਰ ਦਿਓ। ਇਸ ਨਾਲ ਖਾਂਸੀ ਤੋਂ ਰਾਹਤ ਮਿਲੇਗੀ।

ਗਰਾਰੇ ਕਰਨਾ ਸ਼ੁਰੂ ਕਰੋ

ਡਾਕਟਰ ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਇਸ ਮੌਸਮ 'ਚ ਲੋੜ ਪੈਣ 'ਤੇ ਹੀ ਘਰ ਤੋਂ ਬਾਹਰ ਨਿਕਲੋ ਕਿਉਂਕਿ ਬਾਹਰ ਬਹੁਤ ਜ਼ਿਆਦਾ ਹਵਾ ਪ੍ਰਦੂਸ਼ਣ ਹੁੰਦਾ ਹੈ ਜੋ ਤੁਹਾਨੂੰ ਬੀਮਾਰ ਕਰ ਸਕਦਾ ਹੈ।

ਬਾਹਰ ਜਾਣ ਤੋਂ ਬਚੋ

ਬਦਲਦੇ ਮੌਸਮ ਵਿੱਚ ਸਾਨੂੰ ਠੰਡੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਹੀ ਬਾਹਰ ਦੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਾਹਰ ਦਾ ਖਾਣਾ ਖੁੱਲ੍ਹੇ ਵਿੱਚ ਰੱਖਿਆ ਜਾਂਦਾ ਹੈ, ਜਿਸ ਨਾਲ ਨੁਕਸਾਨ ਹੋ ਸਕਦਾ ਹੈ।

ਆਪਣੀ ਖੁਰਾਕ ਵਿੱਚ ਬਦਲਾਅ ਕਰੋ

ਇਸ ਮੌਸਮ 'ਚ ਸਿਰਫ ਗਰਮ ਪਾਣੀ ਹੀ ਪੀਓ। ਠੰਡੇ ਪਾਣੀ ਤੋਂ ਬਚੋ, ਗਰਮ ਪਾਣੀ ਕਈ ਤਰ੍ਹਾਂ ਦੀਆਂ ਐਲਰਜੀ ਨੂੰ ਕੰਟਰੋਲ ਕਰ ਸਕਦਾ ਹੈ।

ਗਰਮ ਪਾਣੀ ਪੀਓ

ਸ਼ਾਮ ਨੂੰ ਸੈਰ ਕਰਨ ਤੋਂ ਬਚੋ। ਅਜਿਹਾ ਇਸ ਲਈ ਹੈ ਕਿਉਂਕਿ ਸ਼ਾਮ ਦੇ ਸਮੇਂ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ। ਜਿਸ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ।

ਸ਼ਾਮ ਨੂੰ ਸੈਰ ਕਰਨ ਤੋਂ ਬਚੋ

ਹਲਕੇ ਠੰਡੇ ਮੌਸਮ ਵਿੱਚ ਵੀ ਸਰੀਰ ਨੂੰ ਹਾਈਡਰੇਟ ਰੱਖਣਾ ਜ਼ਰੂਰੀ ਹੈ। ਇਸ ਦੇ ਲਈ ਰੋਜ਼ਾਨਾ ਘੱਟ ਤੋਂ ਘੱਟ ਅੱਠ ਗਲਾਸ ਪਾਣੀ ਪੀਓ।

ਸਰੀਰ ਨੂੰ ਹਾਈਡਰੇਟ ਰੱਖੋ

iPhone 14 ਤੁਹਾਨੂੰ 16 ਹਜ਼ਾਰ ਰੁਪਏ ਤੋਂ ਘੱਟ 'ਚ ਮਿਲੇਗਾ