16-07- 2024
TV9 Punjabi
Author: Mohit Malhotra
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਲੋਕ ਵੀਆਈਪੀ ਸਟੇਟਸ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰ ਦੇ ਲੋਕਾਂ ਵਿੱਚ ਆਪਣੇ ਵਾਹਨਾਂ ਦੇ ਫੈਂਸੀ ਨੰਬਰ ਖਰੀਦਣ ਦਾ ਕਾਫੀ ਕ੍ਰੇਜ਼ ਹੈ।
ਕਈ ਵਾਰ ਅਜਿਹਾ ਹੋਇਆ ਹੈ ਕਿ ਵਾਹਨ ਮਾਲਕ ਵੀਆਈਪੀ ਨੰਬਰ ਲਈ ਵਾਹਨ ਦੀ ਕੀਮਤ ਨਾਲੋਂ ਕਿਤੇ ਜ਼ਿਆਦਾ ਪੈਸੇ ਖਰਚ ਕਰਦੇ ਹਨ।
ਲੋਕ ਫੈਂਸੀ ਨੰਬਰ ਲਈ ਵਾਹਨ ਦੀ ਕੀਮਤ ਤੋਂ ਕਈ ਗੁਣਾ ਜ਼ਿਆਦਾ ਖਰਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਇੱਕ ਵਾਰ ਫਿਰ ਹੋਇਆ ਹੈ।
ਸੈਕਟਰ-17 ਸਥਿਤ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਨੇ ਨਵੀਂ ਸੀਰੀਜ਼ CH01-CV ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕਰਵਾਈ। ਇਸ ਵਿੱਚ 0001 ਨੰਬਰ ਦੀ ਸਭ ਤੋਂ ਵੱਧ ਬੋਲੀ 24.30 ਲੱਖ ਰੁਪਏ ਵਿੱਚ ਲੱਗੀ।
ਇਸ ਤੋਂ ਬਾਅਦ CH01CV 0009 ਨੰਬਰ ਲਈ 10.43 ਲੱਖ ਰੁਪਏ ਦੀ ਬੋਲੀ ਲਗਾਈ ਗਈ ਹੈ। 0007 ਨੂੰ ਨੌਂ ਲੱਖ 35 ਹਜ਼ਾਰ ਵਿੱਚ ਵੇਚਿਆ ਗਿਆ। 0005 ਸੱਤ ਲੱਖ 7 ਹਜ਼ਾਰ 'ਚ ਵਿਕਿਆ। 0004 ਪੰਜ ਲੱਖ 60 ਹਜ਼ਾਰ ਵਿੱਚ ਨਿਲਾਮ ਹੋਈ ਸੀ।
CH01 CV 0008 5 ਲੱਖ 50 ਹਜ਼ਾਰ ਰੁਪਏ ਵਿੱਚ ਵਿਕਿਆ। 0002 ਪੰਜ ਲੱਖ ਇੱਕ ਹਜ਼ਾਰ ਵਿੱਚ। CH01 CV 0003 ਚਾਰ ਲੱਖ 84 ਹਜ਼ਾਰ ਵਿੱਚ। ਨੰਬਰ 0006 4 ਲੱਖ 29 ਹਜ਼ਾਰ ਰੁਪਏ ਵਿੱਚ ਅਤੇ 0055 ਨੰਬਰ 2 ਲੱਖ 80 ਹਜ਼ਾਰ ਰੁਪਏ ਵਿੱਚ ਵਿਕਿਆ।
ਨਿਲਾਮੀ ਵਿੱਚ ਵਿਭਾਗ ਨੂੰ ਕੁੱਲ 601 ਫੈਂਸੀ ਨੰਬਰ ਵੇਚਣ ਵਿੱਚ ਸਫਲਤਾ ਮਿਲੀ ਹੈ, ਜਿਸ ਤੋਂ ਵਿਭਾਗ ਨੂੰ 2.40 ਕਰੋੜ ਰੁਪਏ ਦੀ ਆਮਦਨ ਹੋਈ ਹੈ।