ਮੋਹਾਲੀ 'ਚ ਖੇਡੇ ਗਏ ਪ੍ਰੈਕਟਿਸ ਮੈਚ ਚ 'ਪੰਜਾਬ ਦੇ ਸ਼ੇਰ' ਟੀਮ ਦੀ ਜਿੱਤ

23 Feb 2024

TV9Punjabi

ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਸੈਲੇਬ੍ਰਿਟੀਜ਼ ਕ੍ਰਿਕਟ ਲੀਗ 2024 (ਸੀਸੀਐਲ 2024) ਦੇ ਪੰਜਵੇਂ ਪ੍ਰੈਕਟਿਸ ਮੈਚ ਪੰਜਾਬ ਦੇ ਸ਼ੇਰ ਟੀਮ ਨੇ ਸੁਪਰ ਇਲੈਵਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। 

ਪੰਜਾਬ ਦੇ ਸ਼ੇਰ ਦੀ ਜਿੱਤ

ਇਸ ਮੈਚ 'ਚ ਸੁਪਰ ਇਲੈਵਨ ਟੀਮ ਨੇ ਪਹਿਲੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਪਹਿਲੀ ਇਨਿੰਗ 'ਚ 3 ਵਿਕਟਾਂ ਦੇ ਨੁਕਸਾਨ 'ਤੇ 88 ਰਨ ਬਣਾਏ। 

ਸੁਪਰ 11 ਦੀ ਪਹਿਲੀ ਬੱਲੇਬਾਜ਼ੀ

ਇਸ ਦੇ ਜਵਾਬ 'ਚ ਪੰਜਾਬ ਦੇ ਸ਼ੇਰ ਟੀਮ ਨੇ ਪਹਿਲੀ ਇਨਿੰਗ 'ਚ ਸਿਰਫ਼ ਇੱਕ ਵਿਕਟ ਦੇ ਨੁਕਸਾਨ ਤੇ 115 ਰਨ ਬਣਾਏ ਅਤੇ 27 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਦੱਸ ਦਈਏ ਕਿ ਸੀਸੀਐਲ 'ਚ 10 ਓਵਰਾਂ ਦੀ ਇਨਿੰਗ ਕਰਵਾਈ ਜਾਂਦੀ ਹੈ।

ਪੰਜਾਬ ਦੇ ਸ਼ੇਰ ਨੇ ਬਣਾਈ ਬੜ੍ਹਤ

ਪਹਿਲੀ ਇਨਿੰਗ ਦੀ ਗੱਲ ਕਰੀਏ ਤਾਂ ਸੁਪਰ ਇਲੈਵਨ ਵੱਲੋਂ  ਮੀਤ ਹੇਅਰ ਨੇ ਸਭ ਤੋਂ 36 ਗੇਂਦਾਂ 'ਚ ਨਾਬਾਦ ਰਹਿੰਦੇ ਹੋਏ 65 ਦੌੜਾਂ ਬਣਾਈਆਂ, ਜਦਕਿ ਉਨ੍ਹਾਂ ਤੋਂ ਇਲਾਵਾ ਹੋਰ ਕੋਈ ਖਿਡਾਰੀ ਦਹਾਈ ਦਾ ਆਂਕੜਾ ਵੀ ਨਹੀਂ ਛੋਹ ਸਕਿਆ। ਪੰਜਾਬ ਦੇ ਸ਼ੇਰ ਟੀਮ ਵੱਲੋਂ ਨਿੰਜਾ ਨੇ 2 ਵਿਕਟਾਂ, ਜਦਕਿ ਦੇਵ ਖਰੋਡ ਨੇ 1 ਵਿਕਟ ਹਾਸਲ ਕੀਤੀ। 

ਪਹਿਲੀ ਇਨਿੰਗ

ਸੁਪਰ ਇਲੈਵਨ ਦੀ ਪਹਿਲੀ ਇੰਨਿਗ ਦੇ ਜਵਾਬ 'ਚ ਪੰਜਾਬ ਦੇ ਸ਼ੇਰ ਟੀਮ ਵੱਲੋਂ ਨਿੰਜਾ ਨੇ 27 ਗੇਂਦਾਂ ਚ 61 ਦੌੜਾਂ ਬਣਾਈਆਂ ਅਤੇ ਨਵਰਾਜ ਹੰਸ ਨੇ 25 ਗੇਂਦਾਂ ਚ 37 ਦੌੜਾਂ ਬਣਾਈਆ। ਸੁਪਰ ਇਲੈਵਨ ਵੱਲੋਂ ਇੱਕ ਮਾਤਰ ਵਿਕੇਟ ਕੁਲਵਿੰਦਰ ਸਿੰਘ ਨੇ ਦੇਵ ਖਰੋੜ (8 ਗੇਂਦਾਂ 'ਚ 9 ਦੌੜਾਂ) ਦੇ ਰੂਪ 'ਚ ਹਾਸਲ ਕੀਤੀ।

ਪੰਜਾਬ ਦੇ ਸ਼ੇਰ ਦੀ ਪਹਿਲੀ ਇਨਿੰਗ

ਇਸ ਤੋਂ ਬਾਅਦ ਦੂਜੀ ਇਨਿੰਗ 'ਚ ਸੁਪਰ ਇਲੈਵਨ ਦੇ ਜਿਆਦਾਤਰ ਖਿਡਾਰੀ ਅਸਫਲ ਹੁੰਦੇ ਹੀ ਨਜ਼ਰ ਆਏ ਅਤੇ ਟੀਮ 10 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ ਤੇ 89 ਦੌੜਾਂ ਹੀ ਬਣਾ ਪਾਈ। ਇਸ ਇਨਿੰਗ 'ਚ ਨਿਰਪਾਲ ਨੇ 16 ਗੇਂਦਾਂ 'ਚ 34 ਦੌੜਾਂ ਅਤੇ ਖੁਸ਼ਪ੍ਰੀਤ ਨੇ 9 ਗੇਂਦਾਂ ਚ 17 ਦੌੜਾਂ  ਬਣਾਈਆਂ। ਇਹ ਦੋਵੇਂ ਖਿਡਾਰੀ ਨਾਬਾਦ ਵੀ ਰਹੇ। ਪੰਜਾਬ ਦੇ ਸ਼ੇਰ ਦੀ ਟੀਮ ਵੱਲੋਂ ਸੁਯਸ਼ ਰਾਏ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਬਿੰਨੂ ਢਿੱਲੋਂ ਅਤੇ ਦਕਸ਼ ਅਜੀਤ ਨੇ 1-1 ਵਿਕਟ ਹਾਸਲ ਕੀਤੀ। 

ਸੂਪਰ 11 ਦੂਜੀ ਇਨਿੰਗ 

ਦੂਜੀ ਇਨਿੰਗ 'ਚ ਪੰਜਾਬ ਦੇ ਸ਼ੇਰ ਟੀਮ ਨੂੰ 63 ਦੌੜਾਂ ਦਾ ਟੀਚਾ ਮਿਲਿਆ, ਜਿਸ ਦੇ ਜਵਾਬ 'ਚ ਪੰਜਾਬ ਦੇ ਸ਼ੇਰ ਟੀਮ ਨੇ 7ਵੇਂ ਓਵਰ ਦੀ ਤੀਜੀ ਗੇਂਦ 'ਤੇ ਇਹ ਟੀਚਾ ਹਾਸਲ ਕਰ ਲਿਆ ਅਤੇ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ। 

ਪੰਜਾਬ ਦੇ ਸ਼ੇਰ ਦੂਜੀ ਇਨਿੰਗ 

ਪੰਜਾਬ ਦੇ ਸ਼ੇਰ ਵੱਲੋਂ ਦੂਜੀ ਇਨਿੰਗ 'ਚ ਮਯੂਰ ਮਹਿਤਾ ਨੇ 15 ਗੇਂਦਾਂ 'ਚ 17 ਦੌੜਾਂ ਅਤੇ ਬੱਬਲ ਰਾਏ ਨੇ 23 ਗੇਂਦਾਂ 'ਚ 30 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਨੁਜ ਅਤੇ ਬਿੰਨੂ ਢਿੱਲੋਂ ਟੀਮ ਨੂੰ ਜਿੱਤ ਵੱਲ ਲੈ ਗਏ। ਅਨੁਜ 6 ਗੇਂਦਾ 'ਚ 14 ਦੌੜਾਂ ਅਤੇ ਬਿਨੂੰ 1 ਗੇਂਦ 'ਤੇ 1 ਦੌੜ ਬਣਾ ਕੇ ਨਾਬਾਦ ਰਹੇ। ਸੁਪਰ ਇਲੈਵਨ ਟੀਮ ਵੱਲੋਂ ਗਗਨ ਅਤੇ ਤਰਸੇਮ ਸਿੰਘ ਨੇ 1-1 ਵਿਕਟ ਹਾਸਲ ਕੀਤੀ, ਪਰ ਇਹ ਕਾਫੀ ਨਹੀ ਸੀ।

ਪੰਜਾਬ ਦੇ ਸ਼ੇਰ ਨੇ ਟੀਚਾ ਕੀਤਾ ਹਾਸਲ

Farmers Protest: ਕਿਸਾਨ ਅੱਜ ਦਿੱਲੀ ਮਾਰਚ ਦਾ ਫੈਸਲਾ ਲੈਣਗੇ, ਸ਼ੰਭੂ ਬਾਰਡਰ ‘ਤੇ ਆਗੂਆਂ ਦੀ ਮੀਟਿੰਗ