27-09- 2024
TV9 Punjabi
Author: Isha Sharma
ਕੈਨੇਡਾ ਇਸ ਸਮੇਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ 'ਚ ਨਾ ਤਾਂ ਮਹਿੰਗਾਈ 'ਤੇ ਕਾਬੂ ਪਾਇਆ ਗਿਆ ਹੈ ਅਤੇ ਨਾ ਹੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।
ਕੈਨੇਡਾ ਜਾਣ ਲਈ ਭਾਰਤੀਆਂ ਵਿੱਚ ਕਾਫੀ ਕ੍ਰੇਜ਼ ਹੈ, ਖਾਸ ਕਰਕੇ ਪੰਜਾਬ ਦੇ ਲੋਕ ਕੈਨੇਡਾ ਜਾਣ ਦੀ ਤਿਆਰੀ ਕਰਦੇ ਨਜ਼ਰ ਆ ਰਹੇ ਹਨ।
ਪਰ ਹੁਣ ਜਦੋਂ ਤੋਂ ਕੈਨੇਡਾ ਦੇ ਹਾਲਾਤ ਵਿਗੜ ਗਏ ਹਨ, ਇੱਕ ਪਾਸੇ ਭਾਰਤ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ, ਦੂਜੇ ਪਾਸੇ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਦੀਆਂ ਮੁਸ਼ਕਿਲਾਂ ਵੀ ਵਧ ਰਹੀਆਂ ਹਨ।
ਇਸ ਦੌਰਾਨ ਆਓ ਜਾਣਦੇ ਹਾਂ ਕਿ ਕੈਨੇਡਾ ਜਾਣ 'ਤੇ ਭਾਰਤ ਤੋਂ ਇਕ ਲੱਖ ਰੁਪਏ ਕਿੰਨੇ ਬਣਦੇ ਹਨ।
ਕੈਨੇਡਾ ਦੀ ਮੁਦਰਾ ਕੈਨੇਡੀਅਨ ਡਾਲਰ ਹੈ। ਜਿਸ ਅਨੁਸਾਰ ਅੱਜ 1 ਕੈਨੇਡੀਅਨ ਡਾਲਰ 62 ਭਾਰਤੀ ਰੁਪਏ ਦੇ ਬਰਾਬਰ ਹੈ।
ਇਸ ਹਿਸਾਬ ਨਾਲ ਭਾਰਤ ਦਾ 1 ਲੱਖ ਰੁਪਿਆ ਕੈਨੇਡਾ ਦੇ ਲਗਭਗ 1 ਹਜ਼ਾਰ 611 ਕੈਨੇਡੀਅਨ ਡਾਲਰ ਦੇ ਬਰਾਬਰ ਹੈ।
ਵਿਦੇਸ਼ ਮੰਤਰਾਲੇ ਦੀ 21 ਮਈ 2024 ਦੀ ਰਿਪੋਰਟ ਅਨੁਸਾਰ ਕੈਨੇਡਾ ਵਿੱਚ 28 ਲੱਖ 75 ਹਜ਼ਾਰ ਭਾਰਤੀ ਰਹਿੰਦੇ ਹਨ।