7 Oct 2023
TV9 Punjabi
ਜੇਕਰ ਤੁਸੀਂ ਟੈਕਸ ਬਚਾਉਣ ਦੇ ਨਾਲ-ਨਾਲ ਬੰਪਰ ਰਿਟਰਨ ਵੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇੱਕ ਚੰਗਾ ਮੌਕਾ ਹੈ। ਤੁਸੀਂ ਟੈਕਸ ਸੇਵਰ FD 'ਚ ਨਿਵੇਸ਼ ਕਰ ਸਕਦੇ ਹੋ।
ਖਾਸ ਗੱਲ ਇਹ ਹੈ ਕਿ ਟੈਕਸ ਸੇਵਰ FD 'ਚ ਨਿਵੇਸ਼ ਕਰਨ ਤੇ ਤੁਹਾਨੂੰ ਇਨਕਮ ਟੈਕਸ ਐਕਟ ਦੇ ਤਹਿਤ ਛੋਟ ਮਿਲ ਜਾਂਦੀ ਹੈ। ਮਤਲਬ ਇਹ ਹੈ ਕਿ ਤੁਹਾਨੂੰ ਘੱਟ ਟੈਕਸ ਭਰਨਾ ਪਵੇਗਾ ਅਤੇ ਵਿਆਜ ਦੇ ਰੂਪ ਵਿੱਚ ਚੰਗੀ ਰਕਮ ਮਿਲੇਗੀ।
ਆਓ ਉਨ੍ਹਾਂ ਬੈਂਕਾਂ ਬਾਰੇ ਜਾਣਦੇ ਹਾਂ ਜੋ ਹੁਣ ਟੈਕਸ ਸੇਵਰ FD 'ਤੇ ਮੋਟਾ ਵਿਆਜ ਆਫ਼ਰ ਕਰ ਰਹੇ ਹਨ।
ਫਿਲਹਾਲ Indusind Bank ਅਤੇ Yes Bank ਟੈਕਸ ਸੇਵਿੰਗ FD 'ਤੇ ਬੰਪਰ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਹੇ ਹਨ। ਜੇਕਰ ਤੁਸੀਂ ਇਨ੍ਹਾਂ ਦੋਹਾਂ ਬੈਂਕਾਂ 'ਚ ਟੈਕਸ ਸੇਵਿੰਗ FD ਦੇ ਤਹਿਤ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 7.25 ਫੀਸਦੀ ਤੱਕ ਵਿਆਜ ਮਿਲ ਸਕਦਾ ਹੈ। ਜੇਕਰ ਤੁਸੀਂ ਹੁਣੇ 1.5 ਲੱਖ ਰੁਪਏ ਦੀ ਟੈਕਸ ਸੇਵਿੰਗ FD ਬਣਾਉਂਦੇ ਹੋ, ਤਾਂ ਪੰਜ ਸਾਲਾਂ ਵਿੱਚ ਇਹ ਰਕਮ ਵਧ ਕੇ 2.15 ਲੱਖ ਰੁਪਏ ਹੋ ਜਾਵੇਗੀ।
ਇਸੇ ਤਰ੍ਹਾਂ HDFC ਬੈਂਕ ਵੀ ਟੈਕਸ ਸੇਵਿੰਗ FD 'ਤੇ ਮੋਟਾ ਵਿਆਜ ਦੇ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਹ ਬੈਂਕ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਵਿੱਚ ਸਭ ਤੋਂ ਵੱਡਾ ਬੈਂਕ ਹੈ। ਇਹ ਟੈਕਸ ਸੇਵਿੰਗ FD 'ਤੇ 7 ਫੀਸਦੀ ਵਿਆਜ ਦੇ ਰਿਹਾ ਹੈ।
ਜੇਕਰ ਤੁਸੀਂ HDFC ਬੈਂਕ 'ਚ ਟੈਕਸ ਸੇਵਿੰਗ FD ਕਰਵਾਉਂਦੇ ਹੋ ਤਾਂ ਤੁਹਾਨੂੰ 1.5 ਲੱਖ ਰੁੱਪਏ ਇਨਵੈਸਟ ਕਰਨ ਤੇ ਪੰਜਾ ਸਾਲਾਂ ਬਾਅਦ 2.12 ਲੱਖ ਰੁਪਏ ਮਿਲਣਗੇ।
ਯੂਨੀਅਨ ਬੈਂਕ ਆਫ ਇੰਡੀਆ ਅਤੇ ਕੇਨਰਾ ਬੈਂਕ ਦੀ ਗੱਲ ਕਰੀਏ ਤਾਂ ਇਹ ਦੋਵੇਂ ਬੈਂਕ ਟੈਕਸ ਸੇਵਿੰਗ FD 'ਤੇ 6.7 ਫੀਸਦੀ ਦੀ ਦਰ ਤੱਕ ਵਿਆਜ ਦੇ ਰਹੇ ਹਨ। ਹਾਲਾਂਕਿ ਇਹ ਦੋਵੇਂ ਸਰਕਾਰੀ ਬੈਂਕ ਹਨ। ਜੇਕਰ ਤੁਸੀਂ ਇਨ੍ਹਾਂ ਦੋਵਾਂ ਬੈਂਕਾਂ ਵਿੱਚ ਪੰਜ ਸਾਲਾਂ ਲਈ 1.5 ਲੱਖ ਰੁਪਏ ਦੀ FD ਬਣਾਉਂਦੇ ਹੋ, ਤਾਂ ਮਿਆਦ ਪੂਰੀ ਹੋਣ 'ਤੇ ਤੁਹਾਨੂੰ 2.09 ਲੱਖ ਰੁਪਏ ਮਿਲਣਗੇ।
ਸਟੇਟ ਬੈਂਕ ਆਫ ਇੰਡੀਆ ਵੀ ਟੈਕਸ ਸੇਵਿੰਗ ਐਫਡੀ 'ਤੇ 6.5 ਫੀਸਦੀ ਦੀ ਦਰ ਤੱਕ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਇੰਡੀਅਨ ਬੈਂਕ, ਆਈਡੀਬੀਆਈ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਇੰਡੀਅਨ ਓਵਰਸੀਜ਼ ਬੈਂਕ ਵੀ 6.5 ਫੀਸਦੀ ਦੀ ਦਰ ਨਾਲ ਵਿਆਜ ਦੇ ਰਹੇ ਹਨ।