ਨਵੇਂ ਸਾਲ 'ਤੇ ਖੂਬ ਵਿਕੇ Condom, Swiggy 'ਤੇ ਹਰ ਘੰਟੇ 1722 ਦਾ ਹੋਇਆ ਆਰਡਰ

2 Jan 2024

TV9Punjabi

ਇਸ ਸਾਲ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਪੂਰੇ ਮੂਡ 'ਚ ਨਜ਼ਰ ਆਏ। ਇਸ ਦਾ ਅਸਰ ਆਨਲਾਈਨ ਸ਼ਾਪਿੰਗ ਕੰਪਨੀਆਂ ਦੇ ਕਾਰੋਬਾਰ 'ਤੇ ਵੀ ਦੇਖਣ ਨੂੰ ਮਿਲਿਆ।

ਨਵਾਂ ਸਾਲ

ਨਵੇਂ ਸਾਲ 'ਤੇ ਕੰਡੋਮ ਦੀ ਮੰਗ 'ਚ ਕਾਫੀ ਵਾਧਾ ਹੋਇਆ ਹੈ। ਔਸਤਨ, 1722 ਲੋਕਾਂ ਨੇ ਇਕੱਲੇ ਫੂਡ ਡਿਲੀਵਰੀ ਐਪ Swiggy 'ਤੇ ਹੈਦਰਾਬਾਦ ਵਿੱਚ ਕੰਡੋਮ ਆਰਡਰ ਬੁੱਕ ਕੀਤੇ।

Condom ਦੀ ਮੰਗ

ਨਵੇਂ ਸਾਲ ਦੇ ਮੌਕੇ 'ਤੇ ਫੂਡ ਡਿਲੀਵਰੀ ਐਪ Swiggy 'ਤੇ ਬਿਰਆਨੀ ਅਤੇ ਕੰਡੋਮ ਦੀ ਵਿਕਰੀ ਵਿੱਚ ਮੁਕਾਬਲਾ ਦੇਖਣ ਨੂੰ ਮਿਲਿਆ।

ਬਿਰਆਨੀ ਅਤੇ ਕੰਡੋਮ

ਨਵੇਂ ਸਾਲ 'ਤੇ ਸਵਿੱਗੀ ਨੂੰ ਕੁੱਲ 4.8 ਲੱਖ ਬਿਰਆਨੀ ਦੇ ਆਰਡਰ ਮਿਲੇ ਹਨ। ਇਹ ਵਿਸ਼ਵ ਕੱਪ ਦੌਰਾਨ ਮਿਲੇ ਆਰਡਰਾਂ ਤੋਂ 1.6 ਗੁਣਾ ਜ਼ਿਆਦਾ ਹੈ।

4.8 ਲੱਖ ਆਰਡਰ

Swiggy ਦੇ ਮੁਤਾਬਕ ਹੈਦਰਾਬਾਦ 'ਚ ਹਰ ਮਿੰਟ 1244 ਆਰਡਰ ਮਿਲੇ ਹਨ। ਇੱਕ ਘੰਟੇ ਵਿੱਚ ਲਗਭਗ 10 ਲੱਖ ਲੋਕਾਂ ਨੇ ਐਪ ਦੀ ਵਰਤੋਂ ਕੀਤੀ।

ਹਰ ਮਿੰਟ 1244 ਆਰਡਰ

Swiggy Instamart ਮੁਤਾਬਕ ਬਿਰਆਨੀ ਦੀ ਤਰ੍ਹਾਂ Condom ਨੂੰ ਵੀ ਕਾਫੀ ਵੱਡੀ ਮਾਤਰਾ ਵਿੱਚ ਆਰਡਰ ਕੀਤਾ ਗਿਆ ਸੀ। ਸਵਿਗੀ 'ਤੇ ਹਰ ਘੰਟੇ ਔਸਤਨ 1722 Condom ਬੁੱਕ ਕੀਤੇ ਗਏ।

Swiggy Instamart

ਕੰਪਨੀ ਮੁਤਾਬਕ 31 ਦਸੰਬਰ ਨੂੰ ਦੋ ਲੱਖ ਕਿਲੋ ਪਿਆਜ਼ ਦੇ ਆਰਡਰ ਮਿਲੇ ਸਨ। ਜਦੋਂ ਕਿ 1.80 ਲੱਖ ਕਿਲੋ ਆਲੂ ਵਿੱਕ ਚੁੱਕੇ ਹਨ।

ਆਲੂ-ਪਿਆਜ਼ ਦੇ ਮਿਲੇ ਆਰਡਰ

ਗੈਸ ਸਿਲੰਡਰ ਦੀਆਂ ਕੀਮਤਾਂ 10 ਦਿਨਾਂ ‘ਚ ਦੂਜੀ ਵਾਰ ਘਟੀਆਂ