700 ਕਰੋੜ ਦਾ ਇਹ IPO ਆ ਰਿਹਾ ਹੈ, ਇਸ ਤੋਂ ਪਹਿਲਾਂ ਜਾਣੋ ਇਹ 7 ਜ਼ਰੂਰੀ ਗੱਲਾਂ
6 Jan 2024
TV9Punjabi
ਇੱਕ ਹੋਰ ਵੱਡਾ IPO 2024 ਵਿੱਚ ਦਸਤਕ ਦੇਣ ਜਾ ਰਿਹਾ ਹੈ। ਇਹ ਪੂਰੇ 700 ਕਰੋੜ ਰੁਪਏ ਦਾ ਹੋਵੇਗਾ।
700 ਕਰੋੜ ਦਾ IPO
ਡਿਜੀਟਲ ਪੇਮੇਂਟ ਪਲੇਟਫਾਰਮ MobiKwik ਨੇ ਆਪਣਾ IPO ਲਾਂਚ ਕਰਨ ਲਈ SEBI ਕੋਲ ਦੁਬਾਰਾ ਕਾਗਜ਼ ਦਾਖਲ ਕੀਤੇ ਹਨ। ਇਸ ਤੋਂ ਪਹਿਲਾਂ ਉਸਨੇ ਜੁਲਾਈ 2021 ਵਿੱਚ ਆਪਣਾ ਡਰਾਫਟ ਜਮ੍ਹਾ ਕਰਵਾਇਆ ਸੀ।
MobiKwik ਦਾ IPO
Mobikwik ਆਪਣੇ IPO ਵਿੱਚ 100% ਨਵੇਂ ਸ਼ੇਅਰ ਜਾਰੀ ਕਰੇਗਾ। ਸ਼ੇਅਰ ਦੀ ਫੇਸ ਵੈਲਿਊ 2 ਰੁਪਏ ਹੋਵੇਗੀ। Mobikwik ਨੇ ਇਸ ਵਾਰ ਆਪਣੇ IPO ਦਾ ਸਾਈਜ਼ ਘਟਾ ਦਿੱਤਾ ਹੈ।
ਹੋਵੇਗਾ 100% ਫਰੈਸ਼ issue
ਤੁਹਾਡੇ ਤੋਂ ਇਕੱਠੇ ਕੀਤੇ ਪੈਸਿਆਂ ਦਾ MobiKwik ਕੀ ਕਰੇਗਾ? ਕੰਪਨੀ 250 ਕਰੋੜ ਦਾ ਇਸਤੇਮਾਲ ਫਾਇਨੇਂਨਸ ਸਰਵਿਸ,135 ਕਰੋੜ ਪੇਮੇਂਟ ਸਰਵਿਸ ਅਤੇ 135 ਕਰੋੜ ਡੇਟਾ ਅਤੇ ਟੈਕਨੋਲੌਜੀ 'ਤੇ ਲਗਾਏਗੀ।
ਕੀ ਹੋਵੇਗਾ ਤੁਹਾਡੇ ਪੈਸੇ ਦਾ?
MobiKwik ਦੇ IPO ਵਿੱਚ Investor ਦੇ ਲਈ 10 ਪ੍ਰਤੀਸ਼ਤ ਤੱਕ ਦਾ ਹਿੱਸਾ ਰਿਜ਼ਰਵ ਰਵੇਗਾ। ਸਭ ਤੋਂ ਜ਼ਿਆਦਾ ਪੋਰਸ਼ਨ ਕੁਆਲੀਫਾਈਡ ਇੰਸਟੀਟਿਉਸ਼ਨਲ ਬਾਯਰਸ ਦੇ ਲਈ ਰਹੇਗਾ।
Retail Investor ਦਾ ਹਿੱਸਾ
MobiKwik ਨੇ IPO ਤੋਂ ਪਹਿਲਾਂ ਪ੍ਰੀ-ਪਲੇਸਮੈਂਟ ਰਾਹੀਂ ਪੈਸਾ ਇਕੱਠਾ ਕਰਨ ਦੀ ਵੀ ਯੋਜਨਾ ਬਣਾਈ ਹੈ। ਇਸ ਤਰ੍ਹਾਂ ਕੰਪਨੀ 140 ਕਰੋੜ ਰੁਪਏ ਜੁਟਾਏਗੀ।
ਪ੍ਰੀ-ਪਲੇਸਮੇਂਟ ਤੋਂ ਆਉਣਗੇ ਇੰਨ੍ਹੇ ਕਰੋੜ
MobiKwik ਨੇ 2021 ਤੋਂ ਸਤੰਬਰ 2023 ਦਰਮਿਆਨ ਆਪਣੇ ਪਲੇਟਫਾਰਮ 'ਤੇ 1.82 ਕਰੋੜ ਨਵੇਂ ਉਪਭੋਗਤਾ ਸ਼ਾਮਲ ਕੀਤੇ ਹਨ। ਕੰਪਨੀ ਭੁਗਤਾਨ ਸੇਵਾਵਾਂ ਦੇ ਨਾਲ-ਨਾਲ ਡਿਜੀਟਲ ਕ੍ਰੈਡਿਟ, ਨਿਵੇਸ਼ ਅਤੇ ਬੀਮਾ ਖੇਤਰਾਂ ਵਿੱਚ ਕੰਮ ਕਰਦੀ ਹੈ।
ਕਿੰਨਾ ਵੱਡਾ ਹੈ ਬਿਜਨੇਸ?
Mobikwik ਦਾ ਬਾਜ਼ਾਰ ਵਿੱਚ ਸਭ ਤੋਂ ਵੱਡਾ ਮੁਕਾਬਲਾ Paytm ਹੈ। ਜਿਸ ਦਾ ਆਪਣਾ ਆਈਪੀਓ ਬਹੁਤ ਮਜ਼ਬੂਤ ਨਹੀਂ ਸੀ। ਇਸ ਦੇ ਨਾਲ ਹੀ ਇਸ ਨੂੰ ਗੂਗਲ ਪੇਅ ਅਤੇ ਫੋਨਪੇ ਨਾਲ ਵੀ ਮੁਕਾਬਲਾ ਕਰਨਾ ਹੋਵੇਗਾ।
Mobikwik ਦਾ ਮੁਕਾਬਲਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਟੈਨਿੰਗ ਕਾਰਨ ਹੋਏ ਸਕਿਨ ਦੇ ਕਾਲੇਪਨ ਨੂੰ ਇਸ ਤਰੀਕੇ ਨਾਲ ਕਰੋ ਠੀਕ
Learn more