ਕੀ ਤੁਹਾਡਾ ਪੈਸਾ LIC ਵਿੱਚ ਸੁਰੱਖਿਅਤ ਹੈ?
4 Jan 2024
TV9Punjabi
ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ ਨੂੰ ਵੱਡਾ ਝਟਕਾ ਲੱਗਾ ਹੈ। ਜਿਸ ਤੋਂ ਬਾਅਦ ਲੋਕਾਂ ਦੇ ਮਨ 'ਚ ਸਵਾਲ ਹੈ ਕਿ ਕੀ ਉਨ੍ਹਾਂ ਦਾ ਪੈਸਾ LIC 'ਚ ਸੁਰੱਖਿਅਤ ਹੈ?
LIC
ਦੇਸ਼ ਦੇ ਲੱਖਾਂ ਲੋਕਾਂ ਨੇ ਵੱਖ-ਵੱਖ ਸਕੀਮਾਂ ਤਹਿਤ LIC ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੈ। LIC ਸਮੇਂ-ਸਮੇਂ 'ਤੇ ਨਿਵੇਸ਼ਕਾਂ ਲਈ ਆਕਰਸ਼ਕ ਪੇਸ਼ਕਸ਼ਾਂ ਵੀ ਲਿਆਉਂਦੀ ਰਹਿੰਦੀ ਹੈ।
ਕਰੋੜਾਂ ਰੁਪਏ ਦਾ ਨਿਵੇਸ਼
ਅਜੇ ਦੋ ਦਿਨ ਪਹਿਲਾਂ ਹੀ ਕੰਪਨੀ ਨੇ ਦੱਸਿਆ ਸੀ ਕਿ ਉਸ ਨੂੰ ਮਹਾਰਾਸ਼ਟਰ ਤੋਂ 806 ਕਰੋੜ ਰੁਪਏ ਦਾ ਜੀਐੱਸਟੀ ਨੋਟਿਸ ਮਿਲਿਆ ਹੈ। ਹੁਣ ਸਰਕਾਰੀ ਕੰਪਨੀ ਨੂੰ 667 ਕਰੋੜ ਰੁਪਏ ਤੋਂ ਵੱਧ ਦਾ ਜੀਐਸਟੀ ਅਦਾ ਕਰਨ ਦਾ ਨੋਟਿਸ ਮਿਲਿਆ ਹੈ।
ਜੀਐਸਟੀ
ਐਲਆਈਸੀ ਨੇ ਕਿਹਾ ਕਿ ਉਸ ਨੂੰ ਇਹ ਨੋਟਿਸ ਤਾਮਿਲਨਾਡੂ, ਉੱਤਰਾਖੰਡ ਅਤੇ ਗੁਜਰਾਤ ਤੋਂ ਮਿਲੇ ਹਨ। ਕੰਪਨੀ ਇਨ੍ਹਾਂ ਤਿੰਨਾਂ ਸੂਬਿਆ ਦੇ ਨੋਟਿਸਾਂ ਦੇ ਖਿਲਾਫ ਜਲਦ ਤੋਂ ਜਲਦ ਅਪੀਲ ਕਰੇਗੀ।
ਅਪੀਲ
ਤਿੰਨਾਂ ਸੂਬਿਆਂ ਨੇ LIC ਤੋਂ ਜੀਐਸਟੀ, ਵਿਆਜ ਅਤੇ ਜੁਰਮਾਨੇ ਸਮੇਤ 667.5 ਕਰੋੜ ਰੁਪਏ ਦੀ ਮੰਗ ਕੀਤੀ ਹੈ। ਐਲਆਈਸੀ ਨੇ ਆਪਣੀ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਕਿ ਉਹ ਨਿਰਧਾਰਤ ਸਮੇਂ ਦੇ ਅੰਦਰ ਚੇਨਈ, ਦੇਹਰਾਦੂਨ ਅਤੇ ਅਹਿਮਦਾਬਾਦ ਦੇ ਕਮਿਸ਼ਨਰ ਦੇ ਸਾਹਮਣੇ ਇਨ੍ਹਾਂ ਨੋਟਿਸਾਂ ਦੇ ਖਿਲਾਫ ਅਪੀਲ ਦਾਇਰ ਕਰੇਗਾ।
ਤਿੰਨ ਸੂਬੇ
ਤਾਮਿਲਨਾਡੂ ਵਿੱਚ, LIC 'ਤੇ ਗਲਤ ਤਰੀਕੇ ਨਾਲ ਇਨਪੁਟ ਟੈਕਸ ਕ੍ਰੈਡਿਟ ਲੈਣ, ਆਮ ITC ਰਿਫੰਡ ਨਾ ਕਰਨ ਅਤੇ ਭੁਗਤਾਨ ਕੀਤੇ ਗਏ ਡਿਊਟੀ ਦੇ ਦਸਤਾਵੇਜ਼ਾਂ ਤੋਂ ਬਿਨਾਂ ITC ਦਾ ਗਲਤ ਲਾਭ ਲੈਣ ਦਾ ਦੋਸ਼ ਲਗਾਇਆ ਗਿਆ ਹੈ।
ਕੀ ਹੈ ਦੋਸ਼?
ਹਰ ਰਾਜ ਨੇ ਵੱਖ-ਵੱਖ ਉਲੰਘਣਾ ਦੇ ਆਧਾਰ 'ਤੇ ਜੀਐਸਟੀ, ਵਿਆਜ ਅਤੇ ਜੁਰਮਾਨੇ ਦੀ ਮੰਗ ਕੀਤੀ ਹੈ। LIC ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਹੁਕਮਾਂ ਦਾ ਉਸ ਦੀ ਵਿੱਤੀ ਸਥਿਤੀ, ਸੰਚਾਲਨ ਜਾਂ ਹੋਰ ਗਤੀਵਿਧੀਆਂ 'ਤੇ ਕੋਈ ਅਸਰ ਨਹੀਂ ਪਵੇਗਾ।
ਕੰਪਨੀ 'ਤੇ ਕੋਈ ਨਹੀਂ ਅਸਰ ਹੋਇਆ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸੌਣ ਤੋਂ ਪਹਿਲਾਂ ਨਾ ਖਾਓ ਇਹ ਚੀਜ਼ਾਂ, ਨੀਂਦ ਅਤੇ ਸਿਹਤ 'ਤੇ ਪੈਂਦਾ ਹੈ ਬੁਰਾ ਅਸਰ
Learn more