ਸੌਣ ਤੋਂ ਪਹਿਲਾਂ ਨਾ ਖਾਓ ਇਹ ਚੀਜ਼ਾਂ, ਨੀਂਦ ਅਤੇ ਸਿਹਤ 'ਤੇ ਪੈਂਦਾ ਹੈ ਬੁਰਾ ਅਸਰ

4 Jan 2024

TV9Punjabi

ਕੁਝ ਲੋਕ ਸੌਣ ਤੋਂ 2 ਘੰਟੇ ਪਹਿਲਾਂ ਰਾਤ ਦਾ ਖਾਣਾ ਖਾਂਦੇ ਹਨ। ਪਰ ਸੌਣ ਵੇਲੇ ਉਨ੍ਹਾਂ ਨੂੰ ਭੁੱਖ ਲੱਗਣ ਲੱਗ ਪੈਂਦੀ ਹੈ। ਅਜਿਹੇ 'ਚ ਉਹ ਆਪਣੀ ਭੁੱਖ ਮਿਟਾਉਣ ਲਈ ਕੁਝ ਵੀ ਖਾਂਦੇ ਹਨ।

ਸੌਣ ਤੋਂ ਪਹਿਲਾਂ 

ਪਰ ਕੁਝ ਅਜਿਹੇ ਭੋਜਨ ਹਨ, ਜੋ ਜੇਕਰ ਅਸੀਂ ਸੌਣ ਤੋਂ ਪਹਿਲਾਂ ਖਾਂਦੇ ਹਾਂ, ਤਾਂ ਸਾਡੀ ਨੀਂਦ ਅਤੇ ਸਿਹਤ 'ਤੇ ਪ੍ਰਭਾਵ ਪੈਂਦਾ ਹੈ। 

ਨਾ ਖਾਓ ਇਹ ਚੀਜ਼ਾਂ

ਲੋਕ ਅਕਸਰ ਰਾਤ ਨੂੰ ਚਾਹ, ਕੌਫੀ ਅਤੇ ਚਾਕਲੇਟ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਪਰ ਇਨ੍ਹਾਂ 'ਚ ਕੈਫੀਨ ਜ਼ਿਆਦਾ ਮਾਤਰਾ 'ਚ ਪਾਈ ਜਾਂਦੀ ਹੈ ਜੋ ਇਨਸੌਮਨੀਆ ਦਾ ਕਾਰਨ ਬਣਦੀ ਹੈ।

ਚਾਹ, ਕੌਫੀ

ਸੌਣ ਤੋਂ ਪਹਿਲਾਂ ਮਸਾਲੇਦਾਰ ਭੋਜਨ ਖਾਣ ਨਾਲ ਬਦਹਜ਼ਮੀ ਅਤੇ ਹਾਰਟ ਬਰਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਸ ਕਾਰਨ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਨੀਂਦ ਨਹੀਂ ਆਉਂਦੀ ਹੈ।

ਮਸਾਲੇਦਾਰ ਭੋਜਨ

ਸੌਣ ਤੋਂ ਪਹਿਲਾਂ ਫਰਾਈਡ ਚਿਕਨ ਵਰਗੇ ਭੋਜਨ ਖਾਣ ਨਾਲ ਵੀ ਨੀਂਦ ਆਉਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ। 

ਫਰਾਈਡ ਚਿਕਨ

ਰਾਤ ਨੂੰ ਸੌਣ ਤੋਂ ਪਹਿਲਾਂ ਪ੍ਰੋਸੈਸਡ ਅਤੇ ਫਾਸਟ ਫੂਡ ਖਾਣ ਤੋਂ ਬਚੋ। ਇੱਕ ਰਿਸਰਚ ਦੇ ਮੁਤਾਬਕ, ਸਲੀਪਿੰਗ ਕੁਆਲਿਟੀ ਵਿਗੜਦੀ ਹੈ।

ਪ੍ਰੋਸੈਸਡ ਅਤੇ ਫਾਸਟ ਫੂਡ 

ਜਿਨ੍ਹਾਂ ਭੋਜਨਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦਾ ਸੇਵਨ ਸੌਣ ਤੋਂ ਪਹਿਲਾਂ ਨਹੀਂ ਕਰਨਾ ਚਾਹੀਦਾ। ਕਿਉਂਕਿ ਅਜਿਹੀ ਸਥਿਤੀ ਵਿੱਚ ਤੁਹਾਨੂੰ ਰਾਤ ਨੂੰ ਵਾਰ-ਵਾਰ ਪਿਸ਼ਾਬ ਲਈ ਜਾਣਾ ਪੈ ਸਕਦਾ ਹੈ।

ਜ਼ਿਆਦਾ ਪਾਣੀ ਵਾਲੇ ਭੋਜਨ

ਨਵੇਂ ਸਾਲ 'ਤੇ ਖਰੀਦੋ ਨਵੀਂ ਕਾਰ, 1 ਲੱਖ ਰੁਪਏ ਤੱਕ ਦੀ ਛੋਟ