5 Oct 2023
TV9 Punjabi
ਸ਼ਰਾਬ ਦੇ ਸ਼ੌਕੀਨਾਂ ਲਈ ਸ਼ਰਾਬ ਦਾ ਸੁਆਦ ਬਹੁਤ ਮਹੱਤਵਪੂਰਨ ਹੈ। ਕਿਸੀ ਵੀ ਆਦਮੀ ਨੂੰ ਇਕ ਵਾਰ ਵਿੱਚ ਸ਼ਰਾਬ ਦੇ ਸਵਾਦ ਦਾ ਫਰਕ ਪਤਾ ਨਹੀੰ ਚੱਲਦਾ, ਪਰ ਸ਼ਰਾਬ ਦੇ ਸ਼ੌਕੀਨ ਸ਼ਰਾਬ ਦੇ ਸਵਾਦ ਵਿੱਚ ਫਰਕ ਦੱਸ ਦਿੰਦੇ ਹਨ।
ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਬਹੁੱਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਖੁਸ਼ਖਬਰੀ ਇਹ ਹੈ ਕਿ ਭਾਰਤ ਦੀ ਇੱਕ ਸ਼ਰਾਬ ਨੇ ਦੁਨੀਆ ਦੀਆਂ ਸਾਰੀਆਂ ਸ਼ਰਾਬਾਂ ਨੂੰ ਮਾਤ ਦੇ ਦਿੱਤੀ ਹੈ ਅਤੇ ਨੰਬਰ 1 ਸ਼ਰਾਬ ਬਣ ਗਈ ਹੈ।
ਭਾਰਤ 'ਚ ਬਣੀ ਇੰਦਰੀ ਦੀਵਾਲੀ ਕੁਲੈਕਟਰ ਐਡੀਸ਼ਨ 2023 ਨੂੰ ਅਮਰੀਕੀ ਸਿੰਗਲ ਮਾਲਟ, ਸਕਾਚ ਵਿਸਕੀ, ਬੋਰਬੋਨਸ, ਆਸਟ੍ਰੇਲੀਅਨ ਸਿੰਗਲ ਮਾਲਟ, ਕੈਨੇਡੀਅਨ ਵਿਸਕੀ ਅਤੇ ਬ੍ਰਿਟਿਸ਼ ਸਿੰਗਲ ਮਾਲਟ ਸਮੇਤ 100 ਵੱਖ-ਵੱਖ ਵਿਸਕੀ ਨੂੰ ਚੱਖਣ ਤੋਂ ਬਾਅਦ ਸਭ ਤੋਂ ਵਧੀਆ ਵਿਸਕੀ ਮੰਨਿਆ ਗਿਆ ਹੈ।
ਸ਼ਰਾਬ ਬੁਰੀ ਚੀਜ਼ ਹੈ ਪਰ ਭਾਰਤ ਦੀ ਇਸ ਵਿਸਕੀ ਦਾ ਨੰਬਰ 1 ਦਾ ਖਿਤਾਬ ਜਿੱਤਣਾ ਵੱਡੀ ਗੱਲ ਹੈ। ਸ਼ਰਾਬ ਦੇ ਸ਼ੌਕੀਨਾਂ ਭਾਰਤ ਵਿੱਚ ਕਾਫੀ ਹਨ, ਇਸ ਲਈ ਲੋਕ ਇਸ ਵਿਸਕੀ ਦਾ ਸਵਾਦ ਜ਼ਰੂਰ ਲੈਣਾ ਚਾਹੁਣਗੇ।
ਭਾਰਤ ਸ਼ਰਾਬ ਦੀ ਕੀਮਤ ਰਾਜਾਂ ਦੇ ਹਿਸਾਬ ਨਾਲ ਅਲੱਗ-ਅਲੱਗ ਹੈ। ਉੱਤਰ ਪ੍ਰਦੇਸ਼ ਵਿੱਚ ਇੰਦਰੀ ਸਿੰਗਲ ਮਾਲਟ ਇੰਡੀਅਨ ਵਿਸਕੀ ਦੀ ਕੀਮਤ ਲਗਭਗ 3100 ਰੁਪਏ ਹੈ।
ਇਹ ਸ਼ਰਾਬ ਜੇਕਰ ਤੁਸੀਂ ਮਹਾਰਾਸ਼ਟਰ 'ਚ ਖਰੀਦਦੇ ਹੋ ਤਾਂ ਇਹ ਲਗਭਗ 5100 ਰੁਪਏ 'ਚ ਮਿਲੇਗੀ। ਇਹ ਸ਼ਰਾਬ ਮੌਜ਼ੂਦਾ ਸਮੇਂ ਵਿੱਚ ਭਾਰਤ ਦੇ 19 ਰਾਜਾਂ ਅਤੇ ਦੁਨੀਆ ਦੇ 17 ਦੇਸ਼ਾਂ ਵਿੱਚ ਉਪਲਬਧ ਹੈ।