5 Oct 2023
TV9 Punjabi
ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ICICI ਨੇ ਤਿਓਹਾਰਾਂ ਤੇ ਵਿੱਚ ਫੈਸਟਿਵ ਬੋਨਾਜ਼ਾ ਲਾਂਚ ਕੀਤਾ ਹੈ। ਇਸ ਆਫਰ ਦੇ ਤਹਿਤ ਬੈਂਕ ਗਾਹਕਾਂ ਨੂੰ ਸ਼ੋਪਿੰਗ 'ਤੇ ਅਲੱਗ-ਅਲੱਗ ਤਰ੍ਹਾਂ ਦੇ ਫਾਅਦੇ ਦੇ ਰਿਹਾ ਹੈ।
ਇਸ ਦੇ ਨਾਲ ਹੀ ਗਾਹਕਾਂ ਨੂੰ ਆਨਲਾਈਨ ਸ਼ਾਪਿੰਗ ਅਤੇ ਖਰਚ 'ਤੇ 26 ਹਜ਼ਾਰ ਤੱਕ ਦਾ ਡਿਸਕਾਉਂਟ ਅਤੇ ਕੈਸ਼ਬੈਕ ਮਿਲ ਰਿਹਾ ਹੈ।
ਬੈਂਕ ਗਾਹਕਾਂ ਨੂੰ ਕ੍ਰੈਡਿਟ/ਡੈਬਿਟ ਕਾਰਡ, ਇੰਟਰਨੈੱਟ ਬੈਂਕਿੰਗ, ਰੁਪੇ ਕ੍ਰੈਡਿਟ ਕਾਰਡ ਰਾਹੀਂ ਖਰੀਦਦਾਰੀ ਕਰਨ 'ਤੇ ਕਈ ਆਫਰ ਦੇ ਰਿਹਾ ਹੈ।
ਇਸ ਫੈਸਟਿਵ ਸੀਜ਼ਨ ਜੇਕਰ ਤੁਸੀੰ ਆਈਫੋਨ ਜਾਂ ਲੈਪਟੋਪ ਖਰੀਦਣਾ ਚਾਹੁੰਦੇ ਹੋ ਤਾਂ ICICI ਬੈਂਕ ਦੇ ਕ੍ਰੈਡਿਟ ਕਾਰਡ 'ਤੇ ਨੋ ਕੋਸਟ ਈਐਮਆਈ ਦਾ ਫਾਅਦਾ ਦੇ ਰਿਹਾ ਹੈ।
ਬੈਂਕ ਨੇ ਫਲਿੱਪਕਾਰਟ 'ਤੇ ਦਿ ਬਿਗ ਬਿਲੀਅਨ ਡੇਜ਼ ਸੇਲ, ਬਿਗ ਫੈਸ਼ਨ ਫੈਸਟੀਵਲ ਲਈ ਮਿੰਤਰਾ ਅਤੇ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਲਈ ਅਮੇਜ਼ਨ ਨਾਲ ਸਾਂਝੇਦਾਰੀ ਕੀਤੀ ਹੈ।