5 Oct 2023
TV9 Punjabi
ਲੋਕਸਭਾ ਚੌਣਾਂ ਤੋਂ ਪਹਿਲੇ ਕੇਂਦਰ ਸਰਕਾਰ ਕਿਸਾਨਾਂ ਨੂੰ ਬਹੁੱਤ ਵੱਡਾ ਤੋਹਫਾ ਦੇ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਸਰਕਾਰ ਰਬੀ ਫਸਲਾਂ ਦੀ ਮਿਨਿਮਮ ਸਪੋਰਟ ਪ੍ਰਾਈਸ (ਐਮਐਸਪੀ) ਵਧਾ ਸਕਦੀ ਹੈ।
ਸੂਤਰਾਂ ਮੁਤਾਬਕ ਕੇਂਦਰ ਸਰਕਾਰ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 150 ਤੋਂ ਲੈ ਕੇ 175 ਰੁਪਏ ਪ੍ਰਤੀ ਕਿਵੰਟਲ ਤੱਕ ਵਧਾ ਸਕਦੀ ਹੈ।
ਇਸ ਦੇ ਨਾਲ ਉੱਤਰ ਪ੍ਰਦੇਸ਼, ਹਰਿਆਣਾ, ਬਿਹਾਰ, ਪੰਜਾਬ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਫਾਅਦਾ ਮਿਲੇਗਾ, ਕਿਉਂਕਿ ਇਹ ਰਾਜਾਂ ਵਿੱਚ ਹੀ ਕਣਕ ਦੀ ਖੇਤੀ ਸਭ ਤੋਂ ਵੱਧ ਹੁੰਦੀ ਹੈ।
ਮੀਡਿਆ ਰਿਪੋਰਟਾਂ ਦੇ ਮੁਤਾਬਕ, ਕੇਂਦਰ ਸਰਕਾਰ ਅਗਲੇ ਸਾਲ ਕਣਕ ਦੀ ਐਮਐਸਪੀ 'ਚ 3 ਪ੍ਰਤੀਸ਼ਤ ਤੋਂ ਲੈ ਕੇ 10 ਪ੍ਰਤੀਸ਼ਤ ਤੱਕ ਵਾਧਾ ਕਰ ਸਕਦੀ ਹੈ। ਜੇਕਰ ਸਰਕਾਰ ਇਦਾਂ ਕਰਦੀ ਹੈ ਤੇ ਕਣਕ ਦੀ ਐਮਐਸਪੀ 2300 ਰੁਪਏ ਪ੍ਰਤੀ ਕਿਵੰਟਲ ਹੋ ਸਕਦੀ ਹੈ।
ਇਸ ਵੇਲੇ ਕਣਕ ਦੀ ਐਮਐਸਪੀ 2125 ਰੁਪਏ ਪ੍ਰਤੀ ਕੁਇੰਟਲ ਹੈ। ਸਰਕਾਰ ਦਾਲ ਦੇ ਘੱਟੋ-ਘੱਟ ਸਮਰਥਨ ਮੁੱਲ 'ਚ 10 ਫੀਸਦੀ ਤੱਕ ਦਾ ਵਾਧਾ ਕਰ ਸਕਦੀ ਹੈ। ਸਰ੍ਹੋਂ ਅਤੇ ਸੂਰਜਮੁਖੀ ਦੀ ਐਮਐਸਪੀ 'ਚ 5 ਤੋਂ 7 ਫੀਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ।
ਉਮੀਦ ਹੈ ਕਿ ਕੇਂਦਰ ਸਰਕਾਰ ਹਾੜੀ, ਦਾਲਾਂ ਅਤੇ ਤੇਲ ਬੀਜ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਨੂੰ ਮਨਜ਼ੂਰੀ ਆਉਣ ਵਾਲੇ ਹਫਤੇ ' ਦੇ ਸਕਦੀ ਹੈ। ਐਮਐਸਪੀ ਵਧਾਉਣ ਦਾ ਫੈਸਲਾ 2024-25 ਦੇ ਮਾਰਕੀਟਿੰਗ ਸੀਜ਼ਨ ਲਈ ਲਿਆ ਜਾਵੇਗਾ।