5 Oct 2023
TV9 Punjabi
ਇਸ ਫੈਸਟਿਵ ਸੀਜ਼ਨ 'ਚ ਜੇ ਤੁਹਾਡਾ ਮਨ ਨਵੀਂ ਗੱਡੀ ਖਰੀਦਣ ਦਾ ਹੈ ਤਾਂ ਸਭ ਤੋਂ ਪਹਿਲਾ ਇਹ ਜਾਣ ਲਵੋ ਕਿ 5 ਸਟਾਰ ਰੇਟਿੰਗ ਵਾਲੀਆਂ ਸਭ ਤੋਂ ਸਸਤੀਆਂ ਗੱਡੀਆ ਕਿਹੜੀਆਂ ਹਨ।
ਕਿਹੜੀਆਂ ਹਨ ਉਹ 5 ਅਫੋਰਡੇਬਲ ਕਾਰਾਂ ਜਿਹਨਾਂ ਨੂੰ GNCAP ਕ੍ਰੈਸ਼ ਟੈਸਟ 'ਚ 5 ਸਟਾਰ ਰੇਟਿੰਗ ਮਿਲੀ ਹੈ? ਨਵੀਂ ਕਾਰ ਲੈਣ ਤੋਂ ਪਹਿਲਾਂ ਕੀਮਤ ਜਾਣ ਲਵੋ।
ਟਾਟਾ ਮੋਟਰਸ ਦੀ ਇਹ ਗੱਡੀ 5 ਸਟਾਰ ਰੇਟਿੰਗ ਦੇ ਨਾਲ ਆਉਂਦੀ ਹੈ, ਅਡਲਟ ਪ੍ਰਟੈਕਸ਼ਨ ਵਿੱਚ ਇਹ ਕਾਰ ਨੂੰ 5 ਸਟਾਰ ਅਤੇ ਚਾਈਲਡ ਪ੍ਰੈਟੈਕਸ਼ਨ ਵਿੱਚ ਇਸ ਕਾਰ ਨੂੰ 3 ਸਟਾਰ ਰੇਟਿੰਗ ਮਿਲੀ ਹੈ।
Tata Nexon ਦੀ ਕੀਮਤ 8.09 ਲੱਖ (ਐਰਸ-ਸ਼ੋ ਰੂਮ) ਦੇ ਨਾਲ ਸ਼ੁਰੂ ਹੁੰਦੀ ਹੈ ਅਤੇ 15.49 ਲੱਖ(ਐਕਸ-ਸ਼ੋ ਰੂਮ) ਤੱਕ ਜਾਂਦੀ ਹੈ।
ਇਹ ਕਾਰ 5 ਸਟਾਰ ਰੇਟਿੰਗ ਦੇ ਨਾਲ ਆਉਂਦੀ ਹੈ, ਅਡਲਟ ਪ੍ਰੋਟੈਕਸ਼ਨ ਵਿੱਚ ਇਸ ਕਾਰ ਨੇ 17 ਵਿੱਚੋਂ 16.42 ਅੰਕ ਪ੍ਰਾਪਤ ਕੀਤੇ, ਜਦਕਿ ਚਾਈਲਡ ਪ੍ਰੈਟੈਕਸ਼ਨ ਵਿੱਚ ਇਸ ਕਾਰ ਨੂੰ 3 ਸਟਾਰ ਰੇਟਿੰਗ ਮਿਲੀ ਹੈ।
ਮਹਿੰਦਰਾ ਕੰਪਨੀ ਦੀ ਇਸ ਕਾਰ ਦੀ ਕੀਮਤ 7.99 ਲੱਖ ਰੁਪਏ (ਐਕਸ-ਸ਼ੋ ਰੂਮ) ਤੋਂ ਸ਼ੁਰੂ ਹੁੰਦੀ ਹੈ ਅਤੇ 14.75 ਲੱਖ ਰੁਪਏ (ਐਕਸ-ਸ਼ੋ ਰੂਮ) ਤੱਕ ਜਾਂਦੀ ਹੈ।
5 ਸਟਾਰ ਰੇਟਿੰਗ ਦੇ ਨਾਲ ਆਉਣ ਵਾਲੀ, ਇਸ ਕਾਰ ਨੇ ਅਡਲਟ ਪ੍ਰੈਟੈਕਸ਼ਨ ਵਿੱਚ 34 ਵਿੱਚੋਂ 29.64 ਅੰਕ ਅਤੇ ਚਾਈਲਡ ਪ੍ਰੈਟੈਕਸ਼ਨ ਵਿੱਚ 49 ਵਿੱਚੋਂ 42 ਅੰਕ ਪ੍ਰਾਪਤ ਕੀਤੇ ਹਨ।
ਇਸ ਕਾਰ ਦੀ ਕੀਮਤ 10.89 ਲੱਖ ਰੁਪਏ (ਐਕਸ-ਸ਼ੋ ਰੂਮ) ਤੋਂ ਸ਼ੁਰੂ ਹੁੰਦੀ ਹੈ, ਇਸਦੇ ਟਾਪ ਵੇਰੀਐਂਟ ਦੀ ਕੀਮਤ 19 ਲੱਖ 39 ਹਜ਼ਾਰ ਰੁਪਏ (ਐਕਸ-ਸ਼ੋਰੂਮ) ਤੱਕ ਜਾਂਦੀ ਹੈ।
5 ਸਟਾਰ ਰੇਟਿੰਗ ਵਾਲੀ ਇਹ ਗੱਡੀ ਸਭ ਤੋਂ ਕਿਫਾਇਤੀ SUV ਹੈ, ਇਸ ਕਾਰ ਨੂੰ ਅਡਲਟ ਪ੍ਰੋਟੈਕਸ਼ਨ ਵਿੱਚ 5 ਸਟਾਰ ਅਤੇ ਚਾਈਲਡ ਪ੍ਰੋਟੈਕਸ਼ਨ ਵਿੱਚ 4 ਸਟਾਰ ਰੇਟਿੰਗ ਮਿਲੀ ਹੈ।
ਟਾਟਾ ਪੰਚ ਦੀ ਕੀਮਤ 5 ਲੱਖ 99 ਹਜ਼ਾਰ ਰੁਪਏ (ਐਕਸ-ਸ਼ੋ ਰੂਮ) ਤੋਂ ਸ਼ੁਰੂ ਹੁੰਦੀ ਹੈ ਅਤੇ 9 ਲੱਖ 52 ਹਜ਼ਾਰ ਰੁਪਏ (ਐਕਸ-ਸ਼ੋ ਰੂਮ) ਤੱਕ ਜਾਂਦੀ ਹੈ।
Tata Altroz ਨੂੰ ਅਡਲਟ ਪ੍ਰੈਟੈਕਸ਼ਨ ਵਿੱਚ 5 ਸਟਾਰ ਅਤੇ ਚਾਈਲਡ ਪ੍ਰੋਟੈਕਸ਼ਨ ਵਿੱਚ 3 ਸਟਾਰ ਰੇਟਿੰਗ ਮਿਲੀ ਹੈ।
Altroz ਦੀ ਕੀਮਤ 6 ਲੱਖ 59 ਹਜ਼ਾਰ 500 ਰੁਪਏ (ਐਕਸ-ਸ਼ੋ ਰੂਮ) ਤੋਂ ਸ਼ੁਰੂ ਹੁੰਦੀ ਹੈ ਅਤੇ 10 ਲੱਖ 73 ਹਜ਼ਾਰ 900 ਰੁਪਏ (ਐਕਸ-ਸ਼ੋ ਰੂਮ) ਤੱਕ ਜਾਂਦੀ ਹੈ।