22 ਜਨਵਰੀ ਨੂੰ ਕੀ ਠੇਕਿਆਂ ਦੇ ਨਾਲ ਬੰਦ ਰਹਿਣਗੇ ਬੈਂਕ? ਦੂਰ ਕਰੋ Confusion

18 Jan 2024

TV9Punjabi

22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੈ। ਅਜਿਹੇ 'ਚ ਇਸ ਦਿਨ ਕਈ ਚੀਜ਼ਾਂ ਦੀ ਮਨਾਹੀ ਹੈ। ਇਸ ਦੇ ਨਾਲ ਹੀ ਹੁਣ ਲੋਕਾਂ ਦੇ ਮਨ ਵਿੱਚ ਸਵਾਲ ਇਹ ਹੈ ਕਿ ਕੀ ਇਸ ਦਿਨ ਬੈਂਕ ਵੀ ਬੰਦ ਰਹਿਣਗੇ? 

ਰਾਮ ਮੰਦਰ

ਬੈਂਕਾਂ 'ਚ ਅਗਲੇ ਹਫਤੇ ਯਾਨੀ 21 ਜਨਵਰੀ ਤੋਂ 28 ਜਨਵਰੀ ਦਰਮਿਆਨ ਕਾਫੀ ਛੁੱਟੀਆਂ ਹਨ। ਅਜਿਹੇ 'ਚ ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਤਾਂ ਜਲਦੀ ਕਰੋ।

ਬੰਦ ਰਹਿਣਗੇ ਬੈਂਕ?

21 ਜਨਵਰੀ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ। ਇਸ ਤੋਂ ਇਲਾਵਾ 22 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਕੁਝ ਬੈਂਕਾਂ ਵਿੱਚ ਛੁੱਟੀ ਰਹੇਗੀ।

ਬੈਂਕਾਂ ਦੀ ਛੁੱਟੀਆਂ

ਦਰਅਸਲ, 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਰੋਹ ਹੋਣ ਜਾ ਰਿਹਾ ਹੈ। ਵੱਡੇ ਪੱਧਰ 'ਤੇ ਮੰਦਰ ਦੇ ਉਦਘਾਟਨ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।

ਬੈਂਕ ਹਾਲੀਡੇ 'ਤੇ ਅਪਡੇਟ

ਉੱਤਰ ਪ੍ਰਦੇਸ਼ ਵਿੱਚ 22 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਉੱਥੋਂ ਦੇ ਸਾਰੇ ਸਰਕਾਰੀ ਅਦਾਰੇ ਬੰਦ ਰਹਿਣਗੇ। ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਤਹਿਤ ਸੂਬੇ ਦੇ 22 ਬੈਂਕਾਂ ਵਿੱਚ ਵੀ ਛੁੱਟੀ ਰਹੇਗੀ।

ਸਰਕਾਰੀ ਛੁੱਟੀ

ਰਾਜ ਵਿੱਚ ਸਟੇਟ ਬੈਂਕ ਆਫ਼ ਇੰਡੀਆ, ਬੈਂਕ ਆਫ਼ ਇੰਡੀਆ, ਪੀਐਨਬੀ, ਕੇਨਰਾ ਬੈਂਕ, ਬੈਂਕ ਆਫ਼ ਬੜੌਦਾ, ਆਈਸੀਆਈਸੀਆਈ ਬੈਂਕ, ਐਚਡੀਐਫਸੀ ਬੈਂਕ, ਬੰਧਨ ਬੈਂਕ, ਐਕਸਿਸ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ ਵਰਗੇ ਸਾਰੇ ਨਿੱਜੀ ਅਤੇ ਸਰਕਾਰੀ ਖੇਤਰ ਦੇ ਬੈਂਕ ਬੰਦ ਰਹਿਣਗੇ।

ਇਹ ਬੈਂਕ ਰਹਿਣਗੇ ਬੰਦ

ਉੱਤਰ ਪ੍ਰਦੇਸ਼ ਵਿੱਚ 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਬੈਂਕ ਬੰਦ ਰਹਿਣਗੇ। ਪੂਰੇ ਦੇਸ਼ ਵਿੱਚ ਨਹੀਂ।

ਧਿਆਨ ਦੇਣ ਵਾਲੀ ਗੱਲ

ਹੁਣ ਚਾਹ ਪੀ ਕੇ ਵੀ ਘੱਟ ਕਰ ਸਕਦੇ ਹੋ ਭਾਰ,ਜਾਣੋ ਕਿਵੇਂ?