6 Oct 2023
TV9 Punjabi
ਜ਼ੇਕਰ ਤੁਹਾਡਾ ਐਸਬੀਆਈ ਬੈਂਕ ਵਿੱਚ ਖਾਤਾ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਹਾਨੂੰ ਛੋਟੇ-ਮੋਟੇ ਕੰਮ ਲਈ ਬੈਂਕ ਨਹੀਂ ਜਾਣਾ ਪਵੇਗਾ। ਐਸਬੀਆਈ ਦੇ ਗਾਹਕ ਸੇਵਾ ਕੇਂਦਕ ਦੇ ਏਜੰਟ ਹੁਣ ਤੁਹਾਡੇ ਘਕ ਖੁਦ ਚਲ ਕੇ ਆਉਣਗੇ।
ਐਸਬੀਆਈ ਨੇ ਆਪਣੇ ਗਾਹਕਾਂ ਲਈ ਕਿਓਸਕ ਬੈਂਕਿੰਗ ਸ਼ੁਰੂ ਕਰਨ ਦਾ ਪਲਾਨ ਬਣਾਇਆ ਹੈ। ਹੁਣ ਤੁਹਾਨੂੰ ਪੈਸੇ ਜਮ੍ਹਾ ਕਰਵਾਉਣ ਜਾਂ ਕਢਵਾਉਣ ਲਈ ਬੈਂਕ ਨਹੀਂ ਜਾਣਾ ਪਵੇਗਾ।
ਦੱਸਿਆ ਜਾ ਰਿਹਾ ਕਿ ਕਿਓਸਿਕ ਬੈਂਕਿੰਗ ਦੀ ਸੁਵਿਧਾ ਸ਼ੁਰੂ ਹੋਣ ਨਾਲ ਬਜ਼ੂਰਗ ਅਤੇ ਦਿਵਆਂਗਾ ਨੂੰ ਕਾਫੀ ਫਾਅਦਾ ਮਿਲੇਗਾ। ਉਹਨਾਂ ਨੂੰ ਬੈਂਕ ਜਾਣ ਦੀ ਪਰੇਸ਼ਾਨੀ ਨਹੀਂ ਲੈਣੀ ਪਵੇਗੀ।
ਐਸਬੀਆਈ ਦੇ ਚੇਅਰਮੈਨ ਦਿਨੇਸ਼ ਖਾਰਾ ਦਾ ਕਹਿਣਾ ਹੈ ਕਿ ਇਸ ਪਹਿਲਕਦਮੀ ਦਾ ਉਦੇਸ਼ ਵਿੱਤੀ ਸਮਾਵੇਸ਼ ਨੂੰ ਮਜ਼ਬੂਤ ਕਰਨਾ ਹੈ ਅਤੇ ਆਮ ਲੋਕਾਂ ਲਈ ਬੈਂਕਿੰਗ ਆਸਾਨ ਬਣਾਉਣਾ ਹੈ, ਤਾਂ ਜੋ ਬੈਂਕਿੰਗ ਸੇਵਾਵਾਂ ਨੂੰ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਸਕੇ।
ਐਸਬੀਆਈ ਤੇ ਚੇਅਰਮੈਨ ਦਿਨਸ਼ ਖਾਰਾ ਨੇ ਕਿਹਾ ਕਿ ਇਸ ਨਵੀਂ ਪਹਿਲ ਦੇ ਤਹਿਤ ਸ਼ੁਰੂਆਤ ਵਿੱਚ ਬੈਂਕ ਨੇ ਪੰਚ ਬੈਂਕਿੰਗ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ।
ਚੇਅਰਮੈਨ ਦਿਨੇਸ਼ ਖਾਰਾ ਦੇ ਮੁਤਾਬਕ, ਬੈਂਕ ਬਾਅਦ ਵਿੱਚ ਆਪਣੀਆਂ ਸੇਵਾਵਾਂ ਵਿੱਚ ਵਿਸਤਾਰ ਲਿਆਵੇਗਾ। ਉਹਨਾਂ ਨੇ ਕਿਹਾ ਕਿ ਇਸ ਦੇ ਤਹਿਤ ਅਕਾਉਂਟ ਖੋਲਣ ਅਤੇ ਕਾਰਡ ਅਧਾਰਿਤ ਸੇਵਾਵਾਂ ਵੀ ਮਿਲਣਗੀਆਂ।