22 July 2024
TV9 Punjabi
Author: Isha Sharma
ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਨੂੰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨ ਜਾ ਰਹੇ ਹਨ। ਇਸ ਬਜਟ ਨੂੰ ਤਿਆਰ ਕਰਨ 'ਚ ਨਿਰਮਲਾ ਸੀਤਾਰਮਨ ਦੇ ਨਾਲ-ਨਾਲ ਕਈ ਹੋਰ ਲੋਕਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਦੂਜੀ ਵਾਰ ਦੇਸ਼ ਦੀ ਵਿੱਤ ਮੰਤਰੀ ਬਣ ਗਈ ਹੈ। ਉਹ ਆਪਣਾ ਸੱਤਵਾਂ ਬਜਟ ਪੇਸ਼ ਕਰਨ ਜਾ ਰਹੀ ਹੈ। ਉਹ 23 ਜੁਲਾਈ 2024 ਨੂੰ ਸਵੇਰੇ 11 ਵਜੇ ਤੋਂ ਆਪਣਾ ਬਜਟ ਭਾਸ਼ਣ ਪੇਸ਼ ਕਰੇਗੀ। ਵਿੱਤ ਮੰਤਰੀ ਹੋਣ ਦੇ ਨਾਤੇ ਨਿਰਮਲਾ ਸੀਤਾਰਮਨ ਇਸ ਬਜਟ ਟੀਮ ਦਾ ਮੁੱਖ ਚਿਹਰਾ ਹੈ।
ਟੀਵੀ ਸੋਮਨਾਥਨ ਵਿੱਤ ਮੰਤਰੀ ਦੀ ਬਜਟ ਟੀਮ ਵਿੱਚ ਇੱਕ ਪ੍ਰਮੁੱਖ ਚਿਹਰਾ ਹੈ। ਉਹ ਵਿੱਤ ਮੰਤਰਾਲੇ ਵਿੱਚ ਸੀਨੀਅਰ ਸਕੱਤਰ ਵਜੋਂ ਕੰਮ ਕਰ ਰਹੇ ਹਨ ਅਤੇ ਵਿੱਤ ਸਕੱਤਰ ਅਤੇ ਖਰਚ ਵਿਭਾਗ ਦਾ ਕੰਮ ਦੇਖਦੇ ਹਨ।
ਇਸ ਬਜਟ ਟੀਮ ਵਿੱਚ 1987 ਦੇ ਆਈਏਐਸ ਅਧਿਕਾਰੀ ਅਜੈ ਸੇਠ ਵੀ ਸ਼ਾਮਲ ਹਨ। ਉਹ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਸਕੱਤਰ ਵਜੋਂ ਕੰਮ ਕਰ ਰਹੇ ਹਨ। ਇਨ੍ਹਾਂ ਨੇ ਭਾਰਤ ਦੇ ਪਹਿਲੇ ਹਰੇ ਸਾਵਰੇਨ ਗ੍ਰੀਨ ਬ੍ਰਾਂਡ ਨੂੰ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਤੂਹੀਨ ਕਾਂਤ ਪਾਂਡੇ ਨੇ ਵੀ ਬਜਟ 2024 ਦੀ ਟੀਮ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਰਤਮਾਨ ਵਿੱਚ ਉਹ ਨਿਵੇਸ਼ ਅਤੇ ਜਨਤਕ ਸੰਪੱਤੀ ਪ੍ਰਬੰਧਨ ਵਿਭਾਗ (DIPAM) ਦੇ ਸਕੱਤਰ ਵਜੋਂ ਕੰਮ ਕਰ ਰਹੇ ਹਨ।
ਸੰਜੇ ਮਲਹੋਤਰਾ ਇਸ ਸਮੇਂ ਮਾਲ ਸਕੱਤਰ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ। ਇਸ ਬਜਟ ਨੂੰ ਤਿਆਰ ਕਰਨ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਉਹ 1990 ਬੈਚ ਦੇ ਆਈਏਐਸ ਅਧਿਕਾਰੀ ਹਨ।
ਵਿਵੇਕ ਜੋਸ਼ੀ ਨੇ ਸਾਲ 2022 ਵਿੱਚ ਵਿੱਤ ਮੰਤਰਾਲੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਇਸ ਸਮੇਂ ਵਿੱਤੀ ਸੇਵਾਵਾਂ ਵਿਭਾਗ ਵਿੱਚ ਸਕੱਤਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਬੈਂਕਿੰਗ, ਬੀਮਾ ਅਤੇ ਪੈਨਸ਼ਨ ਨਾਲ ਜੁੜੇ ਨਿਯਮਾਂ 'ਤੇ ਕੰਮ ਕੀਤਾ ਹੈ।
ਵੀ ਅਨੰਤ ਨਾਗੇਸਵਰਨ ਭਾਰਤ ਦੇ ਮੁੱਖ ਆਰਥਿਕ ਸਲਾਹਕਾਰ ਹਨ, ਜਿਨ੍ਹਾਂ ਨੇ ਇਸ ਬਜਟ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਜੀ-20 ਸੰਮੇਲਨ ਨੂੰ ਸਫਲ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ।