ਭੂਰਾ, ਹਰਾ, ਚਿੱਟਾ, ਮੁਰਗੀ ਦਾ ਆਂਡਾ ਇੰਨਾ ਰੰਗ-ਬਰੰਗਾ ਕਿਉਂ ਹੁੰਦਾ ਹੈ?

04-08- 2025

TV9 Punjabi

Author: Sandeep Singh

ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਮੁਰਗੀ ਦੇ ਅੰਡੇ ਉਪਲਬਧ ਹਨ। ਜਿਵੇਂ ਕਿ, ਭੂਰਾ, ਨੀਲਾ ਅਤੇ ਚਿੱਟਾ। ਹੁਣ ਸਵਾਲ ਇਹ ਹੈ ਕਿ ਮੁਰਗੀ ਦੇ ਅੰਡੇ ਇੰਨੀਆਂ ਕਿਸਮਾਂ ਦੇ ਕਿਉਂ ਹੁੰਦੇ ਹਨ?

ਕਈ ਤਰ੍ਹਾਂ ਦੇ ਅੰਡੇ 

ਮੁਰਗੀ ਦਾ ਆਂਡਾ ਭੂਰਾ, ਚਿੱਟਾ ਜਾਂ ਕਿਸੇ ਹੋਰ ਰੰਗ ਦਾ ਹੋਵੇਗਾ, ਇਹ ਉਸਦੀ ਪ੍ਰਜਾਤੀ 'ਤੇ ਨਿਰਭਰ ਕਰਦਾ ਹੈ। ਮੁਰਗੀਆਂ ਦੀਆਂ ਵੱਖ-ਵੱਖ ਕਿਸਮਾਂ ਵੱਖ-ਵੱਖ ਰੰਗਾਂ ਲਈ ਜ਼ਿੰਮੇਵਾਰ ਹਨ।

ਆਹ ਹੈ ਵਜ੍ਹਾਂ

ਵਿਗਿਆਨ ਕਹਿੰਦਾ ਹੈ ਕਿ ਮੁਰਗੀ ਦਾ ਆਂਡਾ ਭੂਰਾ ਹੋਵੇਗਾ ਜਾਂ ਚਿੱਟਾ, ਇਹ ਪ੍ਰੋਟੋਪੋਰਫਾਈਰਿਨ ਨਾਮਕ ਪਿੰਗਮੇਂਟ 'ਤੇ ਨਿਰਭਰ ਕਰਦਾ ਹੈ। ਜਿਨ੍ਹਾਂ ਮੁਰਗੀਆਂ ਵਿੱਚ ਇਹ ਪਿੰਗਮੇਂਟ ਹੁੰਦਾ ਹੈ, ਉਨ੍ਹਾਂ ਦੇ ਆਂਡੇ ਭੂਰੇ ਹੁੰਦੇ ਹਨ।

ਕਿਉਂ ਬਦਲਦਾ ਹੈ ਰੰਗ ? 

ਚਿੱਟੀਆਂ ਮੁਰਗੀਆਂ ਦੇ ਆਂਡੇ ਚਿੱਟੇ ਹੁੰਦੇ ਹਨ। ਦੂਜੇ ਪਾਸੇ, ਭੂਰੀਆਂ ਮੁਰਗੀਆਂ ਦੇ ਆਂਡੇ ਭੂਰੇ ਹੁੰਦੇ ਹਨ। ਇਹ ਇਸ ਲਈ ਹੈ ਕਿਉਂਕਿ ਭੂਰੀਆਂ ਮੁਰਗੀਆਂ ਵਿੱਚ ਪ੍ਰੋਟੋਪੋਰਫਾਈਰਿਨ ਜ਼ਿਆਦਾ ਹੁੰਦਾ ਹੈ।

ਕਿਹੜੇ ਚਿੱਟੇ ਹਨ, ਕਿਹੜੇ ਭੂਰੇ ਹਨ?

ਭੂਰੀਆਂ ਮੁਰਗੀਆਂ ਵਿੱਚ, ਜਿਵੇਂ ਹੀ ਆਂਡਾ ਵਿਕਸਤ ਹੁੰਦਾ ਹੈ, ਪ੍ਰੋਟੋਪੋਰਫਾਈਰਿਨ ਪਿੰਗਮੇਂਟ ਅੰਡੇ ਦੇ ਖੋਲ ਤੱਕ ਪਹੁੰਚਦਾ ਹੈ ਅਤੇ ਇਸਨੂੰ ਭੂਰਾ ਕਰ ਦਿੰਦਾ ਹੈ।

ਆਂਡੇ ਦਾ ਫੰਡਾ

ਜਾਣੋ, ਦੁਨੀਆ ਦੇ ਸਭ ਤੋਂ ਵੱਡੇ ਕਬਰਸਤਾਨ ਬਾਰੇ, ਜਿੱਥੇ ਦੂਰ-ਦੂਰ ਤੱਕ ਦਿਖਾਈ ਦਿੰਦੀਆਂ ਹਨ ਕਬਰਾਂ