ਜਾਣੋ, ਦੁਨੀਆ ਦੇ ਸਭ ਤੋਂ ਵੱਡੇ ਕਬਰਸਤਾਨ ਬਾਰੇ, ਜਿੱਥੇ ਦੂਰ-ਦੂਰ ਤੱਕ ਦਿਖਾਈ ਦਿੰਦੀਆਂ ਹਨ ਕਬਰਾਂ ।

03-08- 2025

TV9 Punjabi

Author: Sandeep Singh

ਇਰਾਕ ਉਹ ਦੇਸ਼ ਹੈ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਕਬਰਸਤਾਨ ਹੈ। ਇਹ ਇਰਾਕ ਦੇ ਨਜਫ ਸ਼ਹਿਰ ਵਿੱਚ ਹੈ। ਇਸ ਕਬਰਸਤਾਨ ਨੂੰ ਵਾਦੀ-ਅਲ-ਸਲਾਮ ਵਜੋਂ ਜਾਣਿਆ ਜਾਂਦਾ ਹੈ। 

ਇਰਾਕ 'ਚ ਦੁਨੀਆ ਦਾ ਸਭ ਵੱਡਾ ਕਬਰਸਤਾਨ

ਵਾਦੀ-ਅਲ-ਸਲਾਮ ਇੱਕ ਅਰਬੀ ਸ਼ਬਦ ਹੈ ਜਿਸਦਾ ਅਰਥ ਹੈ ਸ਼ਾਂਤੀ ਦੀ ਵਾਦੀ। ਇਹ ਨਜਫ ਸ਼ਹਿਰ ਦੇ 13 ਪ੍ਰਤੀਸ਼ਤ ਹਿੱਸੇ ਵਿੱਚ ਫੈਲਿਆ ਹੋਇਆ ਹੈ।  

ਸ਼ਾਂਤੀ ਦੀ ਘਾਟੀ

ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਰਾਕ ਦੇ ਇਸ ਕਬਰਸਤਾਨ ਵਿੱਚ 60 ਲੱਖ ਤੋਂ ਵੱਧ ਲੋਕਾਂ ਨੂੰ ਦਫ਼ਨਾਇਆ ਗਿਆ ਹੈ। ਇਸ ਵਿੱਚ ਰਾਜਾ, ਧਾਰਮਿਕ ਆਗੂ ਅਤੇ ਆਮ ਨਾਗਰਿਕ ਸ਼ਾਮਲ ਹਨ।  

ਕਿੰਨੇ ਲੋਕਾਂ ਨੂੰ ਦਫ਼ਨਾਇਆ ਗਿਆ? 

ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕਬਰਸਤਾਨ ਪਿਛਲੇ 1400 ਸਾਲਾਂ ਤੋਂ ਵਰਤਿਆ ਜਾ ਰਿਹਾ ਹੈ, ਜੋ ਸਾਬਤ ਕਰਦਾ ਹੈ ਕਿ ਇਹ ਕਿੰਨਾ ਪੁਰਾਣਾ ਹੈ।  

ਕਿੰਨਾ ਪੁਰਾਣਾ ਹੈ ਕਬਰਸਤਾਨ?

ਇਹ ਕਬਰਸਤਾਨ ਸ਼ੀਆ ਮੁਸਲਮਾਨਾਂ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਇਮਾਮ ਅਲੀ ਇਬਨ ਅਬੀ ਤਾਲਿਬ ਦੀ ਕਬਰ ਇੱਥੇ ਸਥਿਤ ਹੈ।

ਇਹ ਖਾਸ ਕਿਉਂ ਹੈ?

ਜਾਣੋ, ਸ਼ਾਹਰੁਖ ਖਾਨ ਦੀਆਂ 5 ਸਭ ਤੋਂ ਵੱਡੀਆਂ ਫਲਾਪ ਫਿਲਮਾਂ