12-09- 2025
TV9 Punjabi
Author: Ramandeep Singh
ਘਰ ਦੇ ਹਰ ਹਿੱਸੇ ਤੇ ਹਰ ਚੀਜ਼ਾਂ ਦੀ ਕੁੱਝ ਖਾਸਿਅਤ ਅਤੇ ਨਿਯਮ ਹੁੰਦੇ ਹੈ। ਇਸ ਤਰ੍ਹਾਂ ਦੀ ਖਾਸਿਅਤ ਸਾਡੇ ਜੀਵਨ ਦੀ ਗਤੀਵਿਧੀਆਂ ਨਾਲ ਸਿੱਧੇ ਤੌਰ 'ਤੇ ਜੁੜੀ ਹੁੰਦੀ ਹੈ।
ਇਨ੍ਹਾਂ ਨਿਯਮਾਂ 'ਚ ਇੱਕ ਨਿਯਮ ਝਾੜੂ ਨਾਲ ਜੁੜਿਆ ਹੈ। ਮੰਨਿਆਂ ਜਾਂਦਾ ਹੈ ਕਿ ਘਰ ਚ ਝਾੜੂ ਨੂੰ ਹਮੇਸ਼ਾ ਸਹੀ ਜਗ੍ਹਾ 'ਤੇ ਰੱਖਣਾ ਚਾਹਿਦਾ ਹੈ, ਨਹੀਂ ਤਾਂ ਇਸਦਾ ਨਕਾਰਾਤਮਕ ਅਸਰ ਪੈਂਦਾ ਹੈ।
ਕੁੱਝ ਲੋਕ ਝਾੜੂ ਨੂੰ ਬਿਸਤਰ ਹੇਠ ਰੱਖਦੇ ਹੈ,ਇੰਝ ਕਰਨਾ ਸ਼ੁਭ ਹੈ ਜਾਂ ਅਸ਼ੁਭ ? ਆਓ ਜਾਣਦੇ ਹਾਂ
ਵਾਸਤੂ ਦੇ ਮੁਤਾਬਕ ਬਿਸਤਰ ਹੇਠ ਝਾੜੂ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ।
ਇਹ ਮੰਨਿਆ ਜਾਂਦਾ ਹੈ ਕਿ ਬਿਸਤਰ ਆਰਾਮ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਜੇਕਰ ਬਿਸਤਰ ਹੇਠ ਝਾੜੂ ਰੱਖਦੇ ਹਾਂ, ਤਾਂ ਨਕਾਰਾਤਮਕ ਅਸਰ ਪੈਂਦਾ ਹੈ।
ਵਾਸਤੂ ਸ਼ਾਸਤਰਾਂ 'ਚ ਕਿਹਾ ਗਿਆ ਹੈ ਕਿ ਬਿਸਤਰ ਹੇਠ ਝਾੜੂ ਰੱਖਣ ਨਾਲ ਘਰ 'ਚ ਆਲਸ ਆਉਂਦਾ ਹੈ ।
ਕਿਹਾ ਜਾਂਦਾ ਹੈ ਕਿ ਜੋ ਵਿਵਾਹਿਤ ਜੋੜਾ ਆਪਣੇ ਬਿਸਤਰ ਹੇਠ ਝਾੜੂ ਰਖੱਦਾ ਹੈ, ਉਨ੍ਹਾਂ ਦੇ ਰਿਸ਼ਤੇ 'ਚ ਝਗੜੇ ਤੇ ਮੁਸੀਬਤ ਵੱਧ ਦੀ ਜਾਂਦੀ ਹੈ।