17-09- 2025
TV9 Punjabi
Author: Yashika Jethi
ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਅੱਜ ਕਲ ਆਪਣੀ ਅਪਕਮਿੰਗ ਵੈਬਸੀਰੀਜ਼ 'ਬੈਡਸ ਆਫ ਬਾਲੀਵੁੱਡ' ਲਈ ਸੁਰਖੀਆਂ ਵਿੱਚ ਹਨ।
ਇਹ ਸੀਰੀਜ਼ 18 ਸਤੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਆਰੀਅਨ ਖਾਨ ਇਸ ਸੀਰੀਜ਼ ਨਾਲ ਨਿਰਦੇਸ਼ਕ ਵਜੋਂ ਆਪਣੀ ਸ਼ੁਰੂਆਤ ਕਰਨਗੇ।
ਇਸ ਸੀਰੀਜ਼ ਅਤੇ ਆਰੀਅਨ ਖਾਨ ਤੋਂ ਕਾਫੀ ਉਮੀਦਾਂ ਹਨ।ਆਮ ਤੌਰ 'ਤੇ ਲਾਈਮਲਾਈਟ ਤੋਂ ਦੂਰ ਰਹਿਣ ਵਾਲੇ ਆਰੀਅਨ ਇਸ ਸੀਰੀਜ਼ ਲਈ ਮੀਡੀਆ ਦੇ ਸਾਹਮਣੇ ਆਏ ਹਨ ।
ਹਾਲ ਹੀ ਵਿੱਚ, ਬਾਲੀਵੁੱਡ ਦੇ ਬੈਡਜ਼ ਆਫ ਬਾਲੀਵੁੱਡ ਦੇ ਕਲਾਕਾਰਾਂ ਨੇ ਆਰੀਅਨ ਖਾਨ ਨਾਲ ਕੰਮ ਕਰਨ ਅਤੇ ਅਤੇ ਸ਼ੋਅ ਬਾਰੇ ਗੱਲ ਕੀਤੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪਰਦੇ ਪਿੱਛੇ ਆਰੀਅਨ ਕਿਹੋ ਜਿਹੇ ਹਨ।
ਸ਼ੋਅ ਵਿੱਚ ਮੁੱਖ ਭੂਮਿਕਾ ਅਹਿਮ ਭੂਮਿਕਾ ਵਿੱਚ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਰੀਅਨ ਤੇ ਕਾਫੀ ਪ੍ਰਾਉਡ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਾਬਿਲ ਐਕਟਰ ਵੀ ਬਣ ਸਕਦੇ ਹਨ।
ਕਲਾਕਾਰਾਂ ਨੇ ਦਸਿਆ ਕਿ ਆਰੀਅਨ ਖਾਨ ਬੱਚੇ ਵਾਂਗ ਹਨ। ਉਨ੍ਹਾਂ ਨੂੰ ਕੈਮਰੇ 'ਤੇ ਮੁਸਕਰਾਉਣ ਵਿੱਚ ਪਰੇਸ਼ਾਨੀ ਆਉਂਦੀ ਹੈ, ਪਰ ਅਸਲ ਜ਼ਿੰਦਗੀ ਵਿੱਚ, ਉਹ ਬਹੁਤ ਹੀ ਚੰਗੇ ਸੁਭਾਅ ਵਾਲੇ ਇਨਸਾਨ ਹਨ।