'Animal' ਦੇਖਣ ਤੋਂ ਬਾਅਦ ਬੌਬੀ ਦੀ ਮਾਂ ਨੇ ਕਹੀ ਅਜਿਹੀ ਗੱਲ, ਤੁਸੀਂ ਹੋ ਜਾਓਗੇ ਹੈਰਾਨ
6 Dec 2023
TV9 Punjabi
ਰਣਬੀਰ ਕਪੂਰ ਦੀ 'ਐਨੀਮਲ' ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ। ਫਿਲਮ ਨੇ ਭਾਰਤ 'ਚ ਸਿਰਫ 5 ਦਿਨਾਂ 'ਚ 293.78 ਕਰੋੜ ਰੁਪਏ ਦੀ ਕਮਾਈ ਕਰ ਲਈ।
ਐਨੀਮਲ ਦਾ ਜਾਦੂ ਜਾਰੀ
ਇਸ ਦੇ ਨਾਲ ਹੀ ਜੇਕਰ ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮ ਜਲਦ ਹੀ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਜਾ ਰਹੀ ਹੈ। ਹਾਲਾਂਕਿ ਬੌਬੀ ਦਿਓਲ ਦੇ Violence ਅਵਤਾਰ ਦੀ ਕਾਫੀ ਤਾਰੀਫ ਹੋ ਰਹੀ ਹੈ।
Violence ਅਵਤਾਰ
ਜਿੱਥੇ ਪਿਤਾ ਧਰਮਿੰਦਰ, ਭਰਾ ਸੰਨੀ ਦਿਓਲ, ਭੈਣ ਈਸ਼ਾ ਦਿਓਲ ਸਮੇਤ ਸਾਰਿਆਂ ਨੇ ਬੌਬੀ ਦਿਓਲ ਦੀ ਦਮਦਾਰ ਅਦਾਕਾਰੀ ਦੀ ਤਾਰੀਫ ਕੀਤੀ ਹੈ। ਦੂਜੇ ਪਾਸੇ ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਦੀ ਮਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।
ਬੌਬੀ ਦੀ ਦਮਦਾਰ ਅਦਾਕਾਰੀ
ਬੌਬੀ ਦਿਓਲ ਨੇ ਹਾਲ ਹੀ 'ਚ ਖੁਲਾਸਾ ਕੀਤਾ ਹੈ ਕਿ ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਦੀ ਮਾਂ ਪ੍ਰਕਾਸ਼ ਕੌਰ ਨੇ ਕਿਹਾ , ਅਜਿਹੀਆਂ ਫਿਲਮਾਂ ਨਾ ਬਣਾਓ...
ਮਾਤਾ ਪ੍ਰਕਾਸ਼ ਕੌਰ ਦਾ ਪ੍ਰਤੀਕਰਮ
ਅਭਿਨੇਤਾ ਦੇ ਅਨੁਸਾਰ, ਉਨ੍ਹਾਂ ਦੀ ਮਾਂ ਫਿਲਮ ਵਿੱਚ ਮੌਤ ਦਾ ਸੀਨ ਬਰਦਾਸ਼ਤ ਨਹੀਂ ਕਰ ਸਕੀ, ਜਿਸ ਤੋਂ ਬਾਅਦ ਉਨ੍ਹਾਂ ਕਿਹਾ, ਮੈਂ ਤੁਹਾਡੇ ਸਾਹਮਣੇ ਖੜ੍ਹਾ ਹਾਂ, ਇਹ ਸਿਰਫ ਇੱਕ ਸੀਨ ਸੀ ਜੋ ਹੋਇਆ ਹੈ।'
ਅਜਿਹੀਆਂ ਫਿਲਮਾਂ ਨਾ ਕਰੋ...
ਤੁਹਾਨੂੰ ਦੱਸ ਦੇਈਏ ਕਿ ਬੌਬੀ ਦਿਓਲ ਦੇ ਪਿਤਾ ਧਰਮਿੰਦਰ ਨੇ ਅਜੇ ਤੱਕ ਉਨ੍ਹਾਂ ਦੀ ਫਿਲਮ ਐਨੀਮਲ ਨਹੀਂ ਦੇਖੀ ਹੈ। ਹਾਲਾਂਕਿ ਟ੍ਰੇਲਰ ਅਤੇ ਪੋਸਟਰ 'ਚ ਉਨ੍ਹਾਂ ਦੀ ਲੁੱਕ ਨੂੰ ਦੇਖ ਕੇ ਧਰਮਿੰਦਰ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੀ ਤਾਰੀਫ ਕਰਦੇ ਨਜ਼ਰ ਆਏ।
ਧਰਮਿੰਦਰ ਨੇ ਫਿਲਮ ਨਹੀਂ ਦੇਖੀ
ਬੌਬੀ ਦਿਓਲ ਆਪਣੀ ਅਦਾਕਾਰੀ ਲਈ ਲਗਾਤਾਰ ਤਾਰੀਫਾਂ ਬਟੋਰਦੇ ਨਜ਼ਰ ਆ ਰਹੇ ਹਨ। ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਫੋਨ ਵੀ ਆ ਰਹੇ ਹਨ।
ਲਗਾਤਾਰ ਫ਼ੋਨ ਕਾਲਾਂ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
'ਅੱਜ ਦੇ ਦਿਨ ਬਾਬਰ ਦੀ ਨਿਸ਼ਾਨੀ ਨੁੰ ਮਿਟਾਇਆ ਗਿਆ ਸੀ'
Learn more