18-08- 2024
TV9 Punjabi
Author: Isha Sharma
ਸਾਰੇ ਮਸਾਲੇ ਆਪਣੇ ਵੱਖਰੇ ਸੁਆਦ ਅਤੇ ਖੁਸ਼ਬੂ ਲਈ ਜਾਣੇ ਜਾਂਦੇ ਹਨ, ਜਦਕਿ ਛੋਟੀ ਕਾਲੀ ਮਿਰਚ ਵੀ ਅਦਭੁਤ ਹੁੰਦੀ ਹੈ, ਇਸ ਲਈ ਇਸਨੂੰ ਮਸਾਲਿਆਂ ਦਾ ਰਾਜਾ ਕਿਹਾ ਜਾਂਦਾ ਹੈ।
ਕਾਲੀ ਮਿਰਚ ਦੇਖਣ ਵਿਚ ਭਾਵੇਂ ਛੋਟੀ ਹੋਵੇ ਪਰ ਇਸ ਵਿਚ ਪਾਈਪਰੀਨ, ਵਿਟਾਮਿਨ ਕੇ, ਏ, ਸੀ, ਆਇਰਨ, ਮੈਂਗਨੀਜ਼ ਆਦਿ ਕਈ ਪੌਸ਼ਟਿਕ ਤੱਤ ਹੁੰਦੇ ਹਨ।
ਜੇਕਰ ਰੋਜ਼ਾਨਾ ਚਾਰ ਕਾਲੀ ਮਿਰਚਾਂ ਭਾਵ ਇੱਕ ਚੁਟਕੀ ਕਾਲੀ ਮਿਰਚ ਦਾ ਸੇਵਨ ਕੀਤਾ ਜਾਵੇ ਤਾਂ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ।
ਕਾਲੀ ਮਿਰਚ ਦਾ ਸੇਵਨ ਫੈਨ ਨੂੰ ਬਰਨ ਕਰਨ ਵਿਚ ਮਦਦ ਕਰਦਾ ਹੈ, ਇਸ ਲਈ ਇਸ ਨੂੰ ਸੈਲੇਡ ਡਰੈਸਿੰਗ ਆਦਿ ਵਿਚ ਭਾਰ ਘਟਾਉਣ ਵਾਲੀ ਖੁਰਾਕ ਵਿਚ ਵਰਤਿਆ ਜਾਣਾ ਚਾਹੀਦਾ ਹੈ।
ਜਿਨ੍ਹਾਂ ਲੋਕਾਂ ਨੂੰ ਜੋੜਾਂ ਦਾ ਦਰਦ ਜਾਂ ਗਠੀਏ ਦੀ ਸਮੱਸਿਆ ਹੈ, ਉਨ੍ਹਾਂ ਨੂੰ ਕਾਲੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ, ਇਸ ਨਾਲ ਬਹੁਤ ਲਾਭ ਮਿਲੇਗਾ।
ਕਾਲੀ ਮਿਰਚ ਦਾ ਸੇਵਨ ਤੁਹਾਡੀ ਪਾਚਨ ਕਿਰਿਆ ਨੂੰ ਆਸਾਨ ਬਣਾ ਸਕਦਾ ਹੈ ਅਤੇ ਇਸ ਵਿੱਚ ਮੌਜੂਦ ਪਾਈਪਰੀਨ ਪਾਚਨ ਸਮਰੱਥਾ ਨੂੰ ਵੀ ਵਧਾਉਂਦਾ ਹੈ।
ਕਾਲੀ ਮਿਰਚ ਦਾ ਸੇਵਨ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਤੁਹਾਨੂੰ ਵਾਇਰਲ ਰੋਗਾਂ ਤੋਂ ਬਚਾ ਸਕਦਾ ਹੈ, ਹਾਲਾਂਕਿ ਜ਼ਿਆਦਾ ਕਾਲੀ ਮਿਰਚ ਪੇਟ ਦੀ ਜਲਣ ਦਾ ਕਾਰਨ ਵੀ ਬਣ ਸਕਦੀ ਹੈ।