ਸਰੀਰ 'ਚ ਹੋ ਰਹੀਆਂ ਹਨ ਇਹ ਬੀਮਾਰੀਆਂ ਤਾਂ ਵਿਟਾਮਿਨ ਏ ਦੀ ਹੋ ਸਕਦੀ ਹੈ ਕਮੀ

18-08- 2024

TV9 Punjabi

Author: Isha Sharma

ਵਿਟਾਮਿਨ ਏ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਸਕਿਨ, ਵਾਲਾਂ ਅਤੇ ਸਿਹਤ ਲਈ ਜ਼ਰੂਰੀ ਵਿਟਾਮਿਨ ਵੀ ਹੁੰਦੇ ਹਨ।

ਇਮਿਊਨ ਸਿਸਟਮ

ਸਰੀਰ ਵਿੱਚ ਵਿਟਾਮਿਨ ਏ ਦੀ ਕਮੀ ਕਾਰਨ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇਨ੍ਹਾਂ ਨੂੰ ਜਾਣਨਾ ਜ਼ਰੂਰੀ ਹੈ।

ਵਿਟਾਮਿਨ ਏ

ਸਰੀਰ ਵਿੱਚ ਵਿਟਾਮਿਨ ਏ ਦੀ ਕਮੀ ਦੇ ਕਾਰਨ, ਸਕਿਨ ਖੁਸ਼ਕ ਹੋ ਜਾਂਦੀ ਹੈ, ਵਾਲ ਕਮਜ਼ੋਰ ਹੋ ਸਕਦੇ ਹਨ ਅਤੇ ਮੁਹਾਂਸਿਆਂ ਦੀ ਸਮੱਸਿਆ ਵਧ ਸਕਦੀ ਹੈ।

ਮੁਹਾਂਸਿਆਂ ਦੀ ਸਮੱਸਿਆ

ਵਿਟਾਮਿਨ ਏ ਦੀ ਕਮੀ ਦੇ ਕਾਰਨ ਅੱਖਾਂ ਵਿੱਚ ਖੁਸ਼ਕੀ ਅਤੇ ਜਲਣ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਇਹ ਸਥਿਤੀ ਗੰਭੀਰ ਹੋ ਜਾਂਦੀ ਹੈ, ਤਾਂ ਰਾਤ ਨੂੰ ਅੰਨ੍ਹੇਪਣ ਦਾ ਖ਼ਤਰਾ ਹੁੰਦਾ ਹੈ।

ਜਲਣ

ਵਿਟਾਮਿਨ ਏ ਬੱਚਿਆਂ ਦੇ ਆਮ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਬੱਚਿਆਂ ਦੇ ਵਿਕਾਸ ਵਿੱਚ ਦੇਰੀ ਦਾ ਕਾਰਨ ਬਣ ਸਕਦੀ ਹੈ।

ਮਾਨਸਿਕ ਵਿਕਾਸ

ਵਿਟਾਮਿਨ ਏ ਸਰੀਰ ਵਿੱਚ ਸੈੱਲ ਬਣਾਉਣ ਅਤੇ ਮੁਰੰਮਤ ਕਰਨ ਦਾ ਕੰਮ ਕਰਦਾ ਹੈ। ਅਜਿਹੀ ਸਥਿਤੀ 'ਚ ਵਿਟਾਮਿਨ ਏ ਦੀ ਕਮੀ ਕਾਰਨ ਜ਼ਖਮ ਜਲਦੀ ਨਹੀਂ ਭਰਦੇ ਅਤੇ ਠੀਕ ਹੋਣ 'ਚ ਸਮਾਂ ਲੱਗਦਾ ਹੈ।

ਜ਼ਖਮ

ਸਰੀਰ ਵਿੱਚ ਵਿਟਾਮਿਨ ਏ ਦੀ ਕਮੀ ਹੋਣ ਕਾਰਨ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਸ ਕਾਰਨ ਗਲੇ ਅਤੇ ਛਾਤੀ 'ਚ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।

ਇਨਫੈਕਸ਼ਨ ਦਾ ਖਤਰਾ

ਸਰੀਰ 'ਚ ਨਹੀਂ ਹੋਵੇਗੀ ਕੈਲਸ਼ੀਅਮ ਦੀ ਕਮੀ, ਖਾਓ ਇਹ 2 ਚੀਜ਼ਾਂ