ਬਿਸ਼ਨ ਸਿੰਘ ਬੇਦੀ ਨਹੀਂ ਰਹੇ

23 Oct 2023

TV9 Punjabi

ਸਾਬਕਾ ਭਾਰਤੀ ਕਪਤਾਨ ਅਤੇ ਅਨੁਭਵੀ ਖੱਬੇ ਹੱਥ ਦੇ ਸਪਿਨਰ ਬਿਸ਼ਨ ਸਿੰਘ ਬੇਦੀ ਦਾ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ।

ਬੇਦੀ ਦਾ ਦੇਹਾਂਤ

ਬਿਸ਼ਨ ਸਿੰਘ ਬੇਦੀ ਨੇ 67 ਟੈਸਟਾਂ ਵਿੱਚ 266 ਵਿਕਟਾਂ ਲਈਆਂ ਸਨ। ਉਨ੍ਹਾਂ ਨੇ ਆਪਣੇ ਪਹਿਲੇ ਦਰਜੇ ਦੇ ਕਰੀਅਰ 'ਚ 1560 ਵਿਕਟਾਂ ਹਾਸਲ ਕੀਤੀਆਂ ਸਨ।

ਬੇਦੀ ਦਾ ਕਰੀਅਰ

ਬੇਦੀ ਇੱਕ ਸ਼ਾਨਦਾਰ ਸਪਿਨ ਗੇਂਦਬਾਜ਼ ਸੀ ਪਰ ਉਹ ਕਈ ਵਿਵਾਦਾਂ ਵਿੱਚ ਵੀ ਫਸੇ ਰਹੇ। ਇੱਕ ਵਾਰ ਤਾਂ ਉਨ੍ਹਾਂ ਨੇ ਪੂਰੀ ਭਾਰਤੀ ਟੀਮ ਨੂੰ ਸਮੁੰਦਰ ਵਿੱਚ ਸੁੱਟਣ ਦੀ ਧਮਕੀ ਵੀ ਦਿੱਤੀ ਸੀ।

ਵਿਵਾਦਾਂ ਵਿੱਚ ਰਹਿੰਦੇ ਸਨ ਬੇਦੀ 

ਬੇਦੀ ਦਾ ਵਿਵਾਦ

ਬੇਦੀ 1989-90 'ਚ ਟੀਮ ਇੰਡੀਆ ਦੇ ਮੈਨੇਜਰ ਸਨ। ਉਸ ਸਮੇਂ ਨਿਊਜ਼ੀਲੈਂਡ 'ਚ ਹੋਈ ਰੋਥਮੈਨਸ ਟ੍ਰਾਈ ਸੀਰੀਜ਼ 'ਚ ਟੀਮ ਇੰਡੀਆ ਸਿਰਫ ਇਕ ਮੈਚ ਹੀ ਜਿੱਤ ਸਕੀ ਸੀ। ਜਿਸ ਤੋਂ ਬਾਅਦ ਬੇਦੀ ਨੇ ਵਿਵਾਦਿਤ ਬਿਆਨ ਦਿੱਤਾ।

ਜਦੋਂ ਟੀਮ ਇੰਡੀਆ ਰੋਥਮੈਨ 'ਚ ਆਸਟ੍ਰੇਲੀਆ ਤੋਂ ਮੈਚ ਹਾਰੀ ਸੀ ਤਾਂ ਬੇਦੀ ਉਸ ਸਮੇਂ ਟੀਮ ਮੈਨੇਜਰ ਸਨ। ਹਾਰ ਤੋਂ ਬਾਅਦ ਉਸ ਨੇ ਕਿਹਾ ਸੀ ਕਿ ਪੂਰੀ ਟੀਮ ਨੂੰ ਪ੍ਰਸ਼ਾਂਤ ਮਹਾਸਾਗਰ ਵਿੱਚ ਡੁੱਬ ਜਾਣਾ ਚਾਹੀਦਾ ਹੈ।

'ਸਮੁੰਦਰ ਵਿੱਚ ਡੁੱਬ ਜਾਣਾ ਚਾਹੀਦਾ ਹੈ'

ਟੀਮ ਇੰਡੀਆ ਦੇ ਕੋਚ ਦੇ ਤੌਰ 'ਤੇ ਬੇਦੀ ਨੇ 1990 'ਚ ਪੂਰੀ ਟੀਮ ਇੰਡੀਆ ਨੂੰ ਸਮੁੰਦਰ 'ਚ ਸੁੱਟਣ ਦੀ ਧਮਕੀ ਦਿੱਤੀ ਸੀ। ਉਹ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਨਾਰਾਜ਼ ਸੀ। ਸਚਿਨ ਵੀ ਉਸ ਟੀਮ ਵਿੱਚ ਸਨ।

1990 ਵਿੱਚ ਵੀ ਵਿਵਾਦ

ਬੇਦੀ ਨੇ ਮੁਰਲੀਧਰਨ ਦੀ ਤੁਲਨਾ ਜੈਵਲਿਨ ਥ੍ਰੋਅਰ ਨਾਲ ਕੀਤੀ ਸੀ। ਉਨ੍ਹਾਂ ਮੁਤਾਬਕ ਮੁਰਲੀਧਰਨ ਦਾ ਐਕਸ਼ਨ ਵਿਵਾਦਪੂਰਨ ਸੀ।

ਮੁਰਲੀਧਰਨ ਨੂੰ ਲੈ ਕੇ ਵਿਵਾਦ