18 April 2024
TV9 Punjabi
Author: Isha
ਗਰਮੀਆਂ ਦੀ ਤਪਿਸ਼ ਸ਼ੁਰੂ ਹੁੰਦੇ ਹੀ ਬੀਅਰ ਦੀ ਵਿਕਰੀ ਵਿੱਚ ਭਾਰੀ ਵਾਧਾ ਹੋ ਗਿਆ ਹੈ। ਆਬਕਾਰੀ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਿਰਫ਼ 15 ਦਿਨਾਂ ਵਿੱਚ ਬੀਅਰ ਦੇ 23 ਲੱਖ ਕੇਸ ਵਿਕ ਚੁੱਕੇ ਹਨ।
ਆਬਕਾਰੀ ਵਿਭਾਗ ਦਾ ਇਹ ਅੰਕੜਾ ਬੈਂਗਲੁਰੂ ਦਾ ਹੈ। ਇਸ ਸ਼ਹਿਰ 'ਚ ਤਾਪਮਾਨ ਵਧਣ ਨਾਲ ਲੋਕਾਂ ਨੇ ਵੱਡੀ ਮਾਤਰਾ 'ਚ ਬੀਅਰ ਖਰੀਦਣੀ ਸ਼ੁਰੂ ਕਰ ਦਿੱਤੀ ਹੈ।
ਕਰਨਾਟਕ ਨੇ ਅਪ੍ਰੈਲ 2023 ਦੇ ਪੂਰੇ ਮਹੀਨੇ 'ਚ ਰਿਕਾਰਡ ਕੀਤੀ ਕੁੱਲ ਵਿਕਰੀ ਦਾ 61 ਫੀਸਦੀ ਅਪ੍ਰੈਲ ਦੇ ਸਿਰਫ 15 ਦਿਨਾਂ 'ਚ ਹਾਸਲ ਕਰ ਲਿਆ ਹੈ।
ਭਾਰਤ 'ਚ ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਉੱਥੇ ਹੀ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਵੀ ਵਧ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਉੱਤਰੀ ਮੈਦਾਨੀ ਇਲਾਕਿਆਂ ਅਤੇ ਦੱਖਣੀ ਭਾਰਤ ਦੇ ਕਈ ਇਲਾਕਿਆਂ 'ਚ ਗਰਮੀ ਦੀ ਲਹਿਰ ਦੇ ਲੰਬੇ ਦਿਨ ਦੇਖਣ ਨੂੰ ਮਿਲਣਗੇ।
ਬੀਅਰ ਦੀ ਵਿਕਰੀ 2024 ਦੀ ਸ਼ੁਰੂਆਤ ਤੋਂ ਅਸਮਾਨ ਛੂਹ ਰਹੀ ਹੈ। ਫਰਵਰੀ ਅਤੇ ਮਾਰਚ ਦੋਵਾਂ ਵਿੱਚ, ਵਿਕਰੀ ਪਿਛਲੇ ਸਾਲ ਦੇ ਰਿਕਾਰਡਾਂ ਨੂੰ ਪਾਰ ਕਰ ਗਈ।
ਗਰਮੀਆਂ ਵਿੱਚ, ਬੀਅਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਬਹੁਤ ਸਾਰੇ ਲੋਕਾਂ ਲਈ ਪਸੰਦ ਦਾ ਪੀਣ ਵਾਲਾ ਪਦਾਰਥ ਬਣ ਜਾਂਦਾ ਹੈ। ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ, ਉਵੇਂ ਹੀ ਬੀਅਰ ਦੀ ਖਪਤ ਵੀ ਵਧਦੀ ਹੈ।
ਬੈਂਗਲੁਰੂ ਦੇ ਲੋਕ ਗਰਮੀ ਦੀ ਲਹਿਰ ਦਾ ਮੁਕਾਬਲਾ ਕਰਨ ਲਈ ਬੀਅਰ ਦੀ ਵੱਡੇ ਪੱਧਰ 'ਤੇ ਵਰਤੋਂ ਕਰ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ।
ਇੱਕ ਪਾਸੇ ਬੀਅਰ ਦੀ ਵਿਕਰੀ ਵਿੱਚ ਰਿਕਾਰਡ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਵਿਸਕੀ ਦੀ ਵਿਕਰੀ ਆਮ ਹੈ, ਉਥੇ ਇਸ ਵਿਚ ਕੋਈ ਤਿੱਖਾ ਵਾਧਾ ਨਹੀਂ ਹੋਇਆ।