ਪਰਾਲੀ ਦੀ ਅੱਗ ਬੁਝਾਉਣ ਗਏ, ਪਰ ਖੁਦ ਸਾੜ ਕੇ ਪਰਤੇ

4 Oct 2023

TV9 Punjabi

ਪੰਜਾਬ ਦੇ ਬਠਿੰਡਾ ਤੋਂ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ, ਜਿੱਥੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਗਏ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੀ ਪਰਾਲੀ ਸਾੜ ਦਿੱਤੀ।

ਜਦੋਂ ਪ੍ਰਸ਼ਾਸਨ ਨੇ ਖੁਦ ਹੀ ਪਰਾਲੀ ਸਾੜੀ

ਬਠਿੰਡਾ ਦੇ ਪਿੰਡ ਬੁਰਜ ਮਹਿਮਾ ਵਿੱਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ। ਉਨ੍ਹਾਂ ਕਿਸਾਨਾਂ ਨੂੰ ਅੱਗ ਬੁਝਾਉਣ ਦੀ ਅਪੀਲ ਕੀਤੀ।

ਅੱਗ ਬੁਝਾਉਣ ਦੀ ਅਪੀਲ

ਕਿਸਾਨਾਂ ਨੇ ਸਰਕਾਰੀ ਟੀਮ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਅੱਗ ਬੁਝਾਉਣ ਆਏ ਸਰਕਾਰੀ ਅਧਿਕਾਰੀ 'ਤੇ ਦਬਾਅ ਪਾਇਆ ਅਤੇ ਉਨ੍ਹਾਂ ਤੋਂ ਹੀ ਬਚੀ ਪਰਾਲੀ ਨੂੰ ਦੁਬਾਰਾ ਅੱਗ ਲਗਵਾਈ।

ਸਰਕਾਰੀ ਟੀਮ ਦਾ ਵਿਰੋਧ

ਇਹ ਪੂਰੀ ਘਟਨਾ ਕੈਮਰੇ 'ਚ ਵੀ ਰਿਕਾਰਡ ਹੋ ਗਈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਘਟਨਾ ਦੀ ਵੀਡੀਓ

ਇਸ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟਵੀਟ ਕੀਤਾ ਹੈ। ਉਨ੍ਹਾਂ ਕਿਹਾ, 'ਕਿਸਾਨਾਂ ਵੱਲੋਂ ਜਬਰੀ ਪਰਾਲੀ ਸਾੜਨ ਦੇ ਮਾਮਲੇ 'ਚ ਪੰਜਾਬ ਸਰਕਾਰ ਸਖ਼ਤ ਕਾਰਵਾਈ ਕਰੇਗੀ।'

ਮੁੱਖ ਮੰਤਰੀ ਨੇ ਟਵੀਟ ਕੀਤਾ

ਵੱਧ ਰਹੇ ਪ੍ਰਦੂਸ਼ਣ ਨਾਲ ਅੱਖਾਂ ਨਾ ਹੋ ਜਾਣ ਖਰਾਬ,ਇੰਝ ਰੱਖੋ ਖਿਆਲ