ਗੁਰਦੁਆਰੇ ਦੇ ਸਪੀਕਰ ਤੋਂ ਪਰਾਲੀ ਸਾੜਨ ਦਾ ਸੁਨੇਹਾ!

20 Nov 2023

TV9 Punjabi

ਪੰਜਾਬ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਕਾਰਨ ਹਵਾ ਪ੍ਰਦੂਸ਼ਣ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ।

ਪਰਾਲੀ ਸਾੜਨ ਦਾ ਸਿਲਸਿਲਾ ਜਾਰੀ

ਬਠਿੰਡਾ ਤੋਂ ਇੱਕ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਇਸ ਆਡੀਓ ਵਿੱਚ ਗੁਰਦੁਆਰੇ ਤੋਂ ਕਿਸਾਨਾਂ ਨੂੰ ਦੁਪਹਿਰ 3.30 ਵਜੇ ਪਰਾਲੀ ਸਾੜਨ ਲਈ ਕਿਹਾ ਜਾ ਰਿਹਾ ਹੈ। ਜੇਕਰ 3.30 ਵਜੇ ਤੋਂ ਪਹਿਲਾਂ ਪਰਾਲੀ ਸਾੜੀ ਗਈ ਤਾਂ ਐਸਡੀਐਮ ਕਾਰਵਾਈ ਕਰਨਗੇ। 

ਵਾਇਰਲ ਹੋਇਆ ਆਡੀਓ

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਐਸਡੀਐਮ ਨੂੰ ਆਡੀਓ ਵਿੱਚ ਸੱਚਾਈ ਹੈ ਜਾਂ ਨਹੀਂ ਇਸ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ। 

ਜਾਂਚ ਦੇ ਆਦੇਸ਼

ਪ੍ਰਦੂਸ਼ਣ ਨੂੰ ਘੱਟ ਕਰਨ ਲਈ ਪੁਲਿਸ ਨੇ ਪਰਾਲੀ ਸਾੜਨ ਦੇ ਦੋਸ਼ 'ਚ 932 ਕਿਸਾਨਾਂ 'ਤੇ ਐਫਆਈਆਰ ਦਰਜ ਕੀਤੀ ਹੈ।

ਕਿਸਾਨਾਂ ਖਿਲਾਫ FIR

ਦੱਸਿਆ ਗਿਆ ਹੈ ਕਿ ਪੰਜਾਬ ਪੁਲਿਸ ਨੇ 7405 ਮਾਮਲਿਆਂ ਵਿੱਚ 1.67 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

1.67 ਕਰੋੜ ਰੁਪਏ ਦਾ ਜੁਰਮਾਨਾ

ਐਤਵਾਰ ਨੂੰ ਬਠਿੰਡਾ ਦਾ AQI ਪੱਧਰ 296 ਸੀ ਜੋ ਕਿ ਸੂਬੇ ਚ ਸਭ ਤੋਂ ਉੱਚਾ ਸੀ। ਜਦੋਂ ਕਿ ਲੁਧਿਆਣਾ ਵਿੱਚ 237, ਮੰਡੀ ਗੋਬਿੰਦਗੜ੍ਹ ਵਿੱਚ 247, ਪਟਿਆਲਾ ਵਿੱਚ 229, ਅੰਮ੍ਰਿਤਸਰ ਵਿੱਚ 212 AQI ਰਿਕਾਰਡ ਕੀਤਾ ਗਿਆ।

ਪੰਜਾਬ ਦੇ ਸ਼ਹਿਰਾਂ ਦੇ AQI

ਦੁੱਧ ਪੀਣ ਨਾਲ ਵੀ ਹੋ ਸਕਦੇ ਹਨ ਨੁਕਸਾਨ