07-08- 2024
TV9 Punjabi
Author: Ramandeep Singh
ਬੰਗਲਾਦੇਸ਼ ਵਿਚ ਰਾਖਵੇਂਕਰਨ ਨੂੰ ਲੈ ਕੇ ਅੰਦੋਲਨ ਇੰਨਾ ਭਖ ਗਿਆ ਕਿ 15 ਸਾਲਾਂ ਤੋਂ ਸੱਤਾ ਵਿਚ ਰਹੀ ਸ਼ੇਖ ਹਸੀਨਾ ਸਰਕਾਰ ਦਾ ਤਖਤਾ ਪਲਟ ਗਿਆ।
ਦੇਸ਼ ਦੇ ਹਾਲਾਤ ਇੰਨੇ ਖਰਾਬ ਹੋ ਗਏ ਕਿ ਸ਼ੇਖ ਹਸੀਨਾ ਨੂੰ ਤੁਰੰਤ ਅਸਤੀਫਾ ਦੇ ਕੇ ਦੇਸ਼ ਛੱਡਣਾ ਪਿਆ। ਇਸ ਅੰਦੋਲਨ ਵਿੱਚ ਬੰਗਲਾਦੇਸ਼ ਦੇ ਵਿਦਿਆਰਥੀ ਸ਼ਾਮਲ ਸਨ।
ਹਾਲਾਂਕਿ ਦੇਸ਼ ਦੇ ਹਾਲਾਤ ਅਜੇ ਵੀ ਬਹੁਤ ਖਰਾਬ ਹਨ। ਬੰਗਲਾਦੇਸ਼ 'ਚ ਪ੍ਰਦਰਸ਼ਨਾਂ ਦੌਰਾਨ ਕਈ ਥਾਵਾਂ 'ਤੇ ਅੱਗਜ਼ਨੀ ਵੀ ਹੋਈ ਹੈ। ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ।
ਬੰਗਲਾਦੇਸ਼ 26 ਮਾਰਚ 1971 ਨੂੰ ਇੱਕ ਆਜ਼ਾਦ ਦੇਸ਼ ਵਜੋਂ ਹੋਂਦ ਵਿੱਚ ਆਇਆ। ਅਜਿਹੇ 'ਚ ਕੀ ਤੁਸੀਂ ਜਾਣਦੇ ਹੋ ਬੰਗਲਾਦੇਸ਼ ਦਾ ਅਸਲੀ ਨਾਮ?
ਬੰਗਲਾਦੇਸ਼ ਦਾ ਅਧਿਕਾਰਤ ਨਾਮ ਪੀਪਲਜ਼ ਰਿਪਬਲਿਕ ਆਫ਼ ਬੰਗਲਾਦੇਸ਼ ਹੈ। ਭਾਵੇਂ ਕਿਸੇ ਸਮੇਂ ਇਸ ਨੂੰ ਪੂਰਬੀ ਪਾਕਿਸਤਾਨ ਵਜੋਂ ਵੀ ਜਾਣਿਆ ਜਾਂਦਾ ਸੀ।
ਪਰ 1971 ਵਿੱਚ ਪਾਕਿਸਤਾਨ ਦੀ ਜੰਗ ਤੋਂ ਬਾਅਦ ਇੱਕ ਵੱਖਰਾ ਦੇਸ਼ ਬਣ ਗਿਆ। ਬੰਗਲਾਦੇਸ਼ ਇੱਕ ਮੁਸਲਿਮ ਬਹੁਗਿਣਤੀ ਵਾਲਾ ਦੇਸ਼ ਹੈ।