ਸੁਖਬੀਰ ਬਾਦਲ ‘ਤੇ ਹਮਲੇ ਦੀ ਕੋਸ਼ਿਸ਼,ਦਰਬਾਰ ਸਾਹਿਬ ਬਾਹਰ ਕਰ ਰਹੇ ਸੀ ਸੇਵਾ

04-12- 2024

TV9 Punjabi

Author: Isha Sharma

ਸ੍ਰੀ ਅਕਾਲ ਤਖ਼ਤ ਵੱਲੋਂ ਸੁਣਾਈ ਗਈ ਸਜ਼ਾ ਤਹਿਤ ਸੁਖਬੀਰ ਸਿੰਘ ਬਾਦਲ ਸੇਵਾ ਨਿਭਾ ਰਹੇ ਸਨ। 

ਸ੍ਰੀ ਅਕਾਲ ਤਖ਼ਤ

ਇਸ ਦੌਰਾਨ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲੀ ਹੈ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ‘ਤੇ ਫਾਇਰਿੰਗ ਹੋਈ ਹੈ।

ਦਰਬਾਰ ਸਾਹਿਬ ਦੇ ਬਾਹਰ

ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। 

ਨਿਸ਼ਾਨਾ ਬਣਾਉਣ ਦੀ ਕੋਸ਼ਿਸ਼

ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਦਾ ਨਾਮ ਨਰਾਇਣ ਸਿੰਘ ਚੌੜਾ ਦੱਸਿਆ ਜਾ ਰਿਹਾ ਹੈ। ਉਸ ਦਾ ਸੰਬੰਧ ਦਲ ਖਾਲਸਾ ਦੇ ਨਾਲ ਹੈ।

ਨਰਾਇਣ ਸਿੰਘ ਚੌੜਾ

ਪੁਲਿਸ ਨੇ ਮੌਕੇ ਤੋਂ ਹਮਲਾਵਰ ਨੂੰ ਕਾਬੂ ਕਰ ਲਿਆ। ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਅਤੇ ਐਸਜੀਪੀਸੀ ਟਾਸਕ ਫੋਰਸ ਵੱਲੋ ਸਕਿਉਰੀਟੀ ਕਵਰ ਦਿੱਤਾ ਗਿਆ ਹੈ। 

ਸਕਿਉਰੀਟੀ ਕਵਰ

ਇਸ ਗੋਲੀਬਾਰੀ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਆਪਣੀ ਸੇਵਾ ਨਿਭਾਉਂਦੇ ਨਜ਼ਰ ਆਏ।

ਗੋਲੀਬਾਰੀ

ਬਿਕਰਮ ਮਜੀਠੀਆ ਦਰਬਾਰ ਸਾਹਿਬ ਵਿਖੇ ਪਖਾਣਿਆਂ ਤੇ ਬਰਤਨਾਂ ਦੀ ਸਫਾਈ ਕਰਦੇ ਹੋਏ ਆਏ ਨਜ਼ਰ