11-11- 2025
TV9 Punjabi
Author: Ramandeep Singh
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਟੀ-20 ਫਾਰਮੈਟ 'ਚ ਟੀਮ ਇੰਡੀਆ ਦਾ ਸਭ ਤੋਂ ਸਫਲ ਗੇਂਦਬਾਜ਼ ਹਨ। ਉਹ ਹਾਲ ਹੀ 'ਚ ਆਸਟ੍ਰੇਲੀਆ ਦੌਰੇ ਤੋਂ ਵਾਪਸ ਆਏ ਹਨ। ਉਨ੍ਹਾਂ ਨੇ ਤੁਰੰਤ ਇੱਕ ਲਗਜ਼ਰੀ ਕਾਰ ਖਰੀਦੀ।
ਅਰਸ਼ਦੀਪ ਸਿੰਘ ਨੇ ਆਪਣੀ ਕਾਰ ਕਲੈਕਸ਼ਨ 'ਚ ਇੱਕ ਨਵੀਂ ਮਰਸਡੀਜ਼-ਏਐਮਜੀ ਜੀ 63 ਐਸਯੂਵੀ ਸ਼ਾਮਲ ਕੀਤੀ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਸੂਚਿਤ ਕਰਨ ਲਈ ਸੋਸ਼ਲ ਮੀਡੀਆ 'ਤੇ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ।
ਅਰਸ਼ਦੀਪ ਸਿੰਘ ਦੀ ਜੀ 63 ਐਸਯੂਵੀ ਦਾ ਕਲਰ ਬਲੈਕ ਤੇ ਇੰਟੀਰਿਅਰ ਲਾਲ ਹੈ। ਇਸ ਦੀ ਕੀਮਤ ਲਗਭਗ 3 ਕਰੋੜ ਰੁਪਏ ਹੈ।
ਕੁਝ ਦਿਨ ਪਹਿਲਾਂ, ਅਰਸ਼ਦੀਪ ਸਿੰਘ ਨੇ ਆਪਣੀ ਪੁਰਾਣੀ ਟੋਇਟਾ ਫਾਰਚੂਨਰ ਨੂੰ ਮੋਡੀਫਾਈ ਕਰਵਾਇਆ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ।
ਅਰਸ਼ਦੀਪ ਸਿੰਘ ਵ੍ਹਾਈਟ ਬਾਲ ਕ੍ਰਿਕਟ 'ਚ ਟੀਮ ਇੰਡੀਆ ਦੇ ਇੱਕ ਮਹੱਤਵਪੂਰਨ ਖਿਡਾਰੀ ਹਨ। ਉਨ੍ਹਾਂ ਨੇ ਹੁਣ ਤੱਕ ਭਾਰਤ ਲਈ 11 ਵਨਡੇ ਤੇ 68 ਟੀ-20 ਮੈਚ ਖੇਡੇ ਹਨ।
ਅਰਸ਼ਦੀਪ ਸਿੰਘ ਨੇ ਹੁਣ ਤੱਕ ਇੱਕ ਰੋਜ਼ਾ ਮੈਚਾਂ 'ਚ 17 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਟੀ-20 ਵਿੱਚ ਵੀ 105 ਵਿਕਟਾਂ ਲਈਆਂ ਹਨ, ਜੋ ਕਿ ਭਾਰਤੀ ਗੇਂਦਬਾਜ਼ਾਂ 'ਚ ਸਭ ਤੋਂ ਵੱਧ ਹਨ।