ਦੁਨੀਆ ਦਾ ਸਭ ਤੋਂ ਮਹਿੰਗਾ ਅਨੰਤ-ਰਾਧਿਕਾ ਦਾ ਵਿਆਹ, ਕਿਸ ਨੂੰ ਛੱਡਿਆ ਪਿੱਛੇ?

13-07- 2024

TV9 Punjabi

Author: Ramandeep Singh 

ਸ਼ੁੱਕਰਵਾਰ 12 ਜੁਲਾਈ ਨੂੰ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੇ 7 ਫੇਰੇ ਲਏ।

ਅਨੰਤ-ਰਾਧਿਕਾ ਨੇ 7 ਲਏ ਫੇਰੇ

ਸ਼ਨੀਵਾਰ ਨੂੰ ਸ਼ੁਭ ਅਸ਼ੀਰਵਾਦ ਦਾ ਆਯੋਜਨ ਕੀਤਾ ਗਿਆ ਅਤੇ ਐਤਵਾਰ ਨੂੰ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ।

ਸ਼ਨੀਵਾਰ-ਐਤਵਾਰ ਦਾ ਆਯੋਜਨ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਮੰਨਿਆ ਜਾ ਰਿਹਾ ਹੈ।

ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ?

ਮੀਡੀਆ ਰਿਪੋਰਟਾਂ ਮੁਤਾਬਕ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਤੇ 5 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ।

ਕਿੰਨਾ ਖਰਚ?

ਦੂਜੇ ਪਾਸੇ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਨੇ ਆਪਣੇ ਬੇਟੇ ਦੇ ਵਿਆਹ 'ਤੇ 2500 ਕਰੋੜ ਰੁਪਏ ਖਰਚ ਕੀਤੇ ਹਨ।

ਇਹ ਵੀ ਰਿਪੋਰਟ ਹੈ

ਅਨੰਤ ਰਾਧਿਕਾ ਨੇ ਮਹਿੰਗੇ ਵਿਆਹ ਦੇ ਮਾਮਲੇ 'ਚ ਪ੍ਰਿੰਸ ਚਾਰਲਸ ਅਤੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਵਿਆਹ ਨੂੰ ਪਿੱਛੇ ਛੱਡ ਦਿੱਤਾ ਹੈ।

ਇਸ ਵਿਆਹ ਨੂੰ ਪਿੱਛੇ ਛੱਡ ਦਿੱਤਾ

ਬ੍ਰਿਟੇਨ ਦੇ ਮੌਜੂਦਾ ਰਾਜਾ ਚਾਰਲਸ ਅਤੇ ਪ੍ਰਿੰਸ ਡਾਇਨਾ ਦੇ ਵਿਆਹ 'ਤੇ 1,361 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜੋ ਉਸ ਸਮੇਂ ਦਾ ਸਭ ਤੋਂ ਮਹਿੰਗਾ ਵਿਆਹ ਸੀ।

ਕਿੰਗ ਚਾਰਲਸ ਦਾ ਵਿਆਹ

ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦਾ ਵਿਆਹ 1,144 ਕਰੋੜ ਰੁਪਏ ਦੀ ਲਾਗਤ ਨਾਲ ਦੁਨੀਆ ਦੇ ਸਭ ਤੋਂ ਮਹਿੰਗੇ ਵਿਆਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਦੁਬਈ ਦੇ ਸ਼ਾਸਕ ਦਾ ਵਿਆਹ

ਰਾਧਿਕਾ ਦੇ ਵਿਆਹ 'ਚ ਮਹਿਮਾਨਾਂ ਨੂੰ ਮਿਲਣਗੇ ਕਰੋੜਾਂ ਰੁਪਏ ਦੇ ਰਿਟਰਨ ਗਿਫਟ