30 Jan 2024
TV9 Punjabi
ਰਿਲਾਇੰਸ ਜਿਓ ਨੇ ਕੇਂਦਰ ਸਰਕਾਰ ਤੋਂ 2ਜੀ ਅਤੇ 3ਜੀ ਨੈੱਟਵਰਕ ਬੰਦ ਕਰਨ ਦੀ ਮੰਗ ਕੀਤੀ ਹੈ।
ਜਿਓ ਦੇ ਸਾਰੇ ਗਾਹਕ 4ਜੀ ਅਤੇ 5ਜੀ ਸੇਵਾਵਾਂ ਦੀ ਵਰਤੋਂ ਕਰਦੇ ਹਨ। ਹਾਲਾਂਕਿ ਹੋਰ ਕੰਪਨੀਆਂ ਕੋਲ ਅਜੇ ਵੀ 2ਜੀ-3ਜੀ ਉਪਭੋਗਤਾ ਹਨ।
ਪਰ 2ਜੀ ਅਤੇ 3ਜੀ ਨੰਬਰਾਂ ਨੂੰ ਕਨੈਕਟੀਵਿਟੀ ਪ੍ਰਦਾਨ ਕਰਨ ਲਈ, ਜਿਓ ਨੂੰ ਵੱਖਰਾ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਹੋਵੇਗਾ।
ਇਸ ਕਾਰਨ ਕੰਪਨੀ ਦੇ ਖਰਚੇ ਵੱਧ ਰਹੇ ਹਨ। ਖਰਚਿਆਂ ਨੂੰ ਘੱਟ ਕਰਨ ਲਈ ਜਿਓ ਨੇ 2ਜੀ ਅਤੇ 3ਜੀ ਸੇਵਾਵਾਂ ਬੰਦ ਕਰਨ ਦੀ ਮੰਗ ਕੀਤੀ ਹੈ।
ਜਿਓ ਦਾ ਮੰਨਣਾ ਹੈ ਕਿ ਇਸ ਪਹਿਲਕਦਮੀ ਨਾਲ ਨੈੱਟਵਰਕ ਨਾਲ ਸਬੰਧਤ ਬੇਲੋੜੇ ਖਰਚੇ ਘੱਟ ਹੋਣਗੇ।
ਇਸ ਤੋਂ ਇਲਾਵਾ, 5ਜੀ ਈਕੋਸਿਸਟਮ ਨੂੰ ਹੁਲਾਰਾ ਮਿਲੇਗਾ, ਜੋ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਮਜ਼ਬੂਤ ਕਰੇਗਾ।
ਵੋਡਾਫੋਨ ਆਈਡੀਆ ਨੇ ਵੀ ਰਿਲਾਇੰਸ ਜਿਓ ਦੀ ਇਸ ਮੰਗ ਦਾ ਸਮਰਥਨ ਕੀਤਾ ਹੈ।
ਅਜਿਹੇ 'ਚ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਵਲੋਂ ਇਸ ਸਬੰਧੀ ਜਲਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ।