ਰਿਜ਼ਲਟ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਕੀਤਾ ਵੱਡਾ ਦਾਅਵਾ

03 June 2024

TV9 Punjabi

Author: Isha Sharma

ਚੋਣਾਂ ਤੋਂ ਪਹਿਲਾਂ ਲਗਭਗ ਸਾਰੇ ਐਗਜ਼ਿਟ ਪੋਲ ਵਿੱਚ, I.N.D.I.A. ਬਲਾਕ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਐਗਜ਼ਿਟ ਪੋਲ

ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਐਗਜ਼ਿਟ ਪੋਲ ‘ਚ ਐਨਡੀਏ ਨੂੰ ਮਿਲੇ ਭਾਰੀ ਬਹੁਮਤ ‘ਤੇ ਪ੍ਰਤੀਕਿਰਿਆ ਦਿੱਤੀ ਹੈ। 

ਸੋਨੀਆ ਗਾਂਧੀ

ਸੋਨੀਆ ਗਾਂਧੀ ਨੇ ਕਿਹਾ, ਸਾਨੂੰ ਇੰਤਜ਼ਾਰ ਕਰਨਾ ਪਵੇਗਾ, ਬੱਸ ਇੰਤਜ਼ਾਰ ਕਰੋ ਅਤੇ ਦੇਖੋ। ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਨਤੀਜੇ ਐਗਜ਼ਿਟ ਪੋਲ ਦੇ ਬਿਲਕੁਲ ਉਲਟ ਹੋਣਗੇ।”

ਨਤੀਜੇ

ਚੋਣਾਂ ਪੂਰੀਆਂ ਹੋਣ ਤੋਂ ਬਾਅਦ ਐਗਜ਼ਿਟ ਪੋਲ ‘ਚ ਮੋਦੀ ਸਰਕਾਰ ਦੇ ਤੀਜੀ ਵਾਰ ਸੱਤਾ ‘ਚ ਵਾਪਸੀ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।

ਮੋਦੀ ਸਰਕਾਰ

ਇੰਡੀਆ ਬਲਾਕ ਦੇ ਆਗੂ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। 

ਇੰਡੀਆ ਬਲਾਕ

ਐਤਵਾਰ ਨੂੰ ਜਦੋਂ ਮੀਡੀਆ ਵਾਲਿਆਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਐਗਜ਼ਿਟ ਪੋਲ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ, ”ਇਹ ਐਗਜ਼ਿਟ ਪੋਲ ਨਹੀਂ, ਸਗੋਂ ਮੋਦੀ ਪੋਲ ਹੈ।

ਰਾਹੁਲ ਗਾਂਧੀ 

TV9 ਦੇ ਐਗਜ਼ਿਟ ਪੋਲ ‘ਚ ਭਾਜਪਾ ਗਠਜੋੜ ਨੂੰ 543 ਸੀਟਾਂ ‘ਚੋਂ 346 ਸੀਟਾਂ ਦਿੱਤੀਆਂ ਗਈਆਂ ਹਨ। ਜਦੋਂ ਕਿ I.N.D.I.A. ਬਲਾਕ ਨੂੰ 162 ਅਤੇ ਹੋਰ ਪਾਰਟੀਆਂ ਨੂੰ 35 ਸੀਟਾਂ ਮਿਲਣ ਦੀ ਉਮੀਦ ਹੈ। 

ਐਗਜ਼ਿਟ ਪੋਲ ਕੀ ਕਹਿੰਦੇ ਹਨ?

ਕੇਜਰੀਵਾਲ ਨੇ ਤਿਹਾੜ ਜੇਲ੍ਹ ਵਿੱਚ ਕੀਤਾ ਆਤਮ ਸਮਰਪਣ