03 June 2024
TV9 Punjabi
Author: Isha Sharma
ਲੋਕ ਸਭਾ ਚੋਣਾਂ ਲਈ ਵੋਟਿੰਗ ਖਤਮ ਹੋ ਗਈ ਹੈ ਅਤੇ ਆਮ ਆਦਮੀ ਮਹਿੰਗਾਈ ਦੀ ਮਾਰ ਹੇਠ ਹੈ।
ਫਿਲਹਾਲ ਸਿਰਫ ਐਗਜ਼ਿਟ ਪੋਲ ਹੀ ਸਾਹਮਣੇ ਆਏ ਹਨ, ਜਦਕਿ ਅਸਲੀ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ, ਜਿਸ ਤੋਂ ਬਾਅਦ ਕੇਂਦਰ ‘ਚ ਕਿਸ ਦੀ ਸਰਕਾਰ ਬਣੇਗੀ, ਇਹ ਤੈਅ ਹੋਵੇਗਾ।
ਪਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਹੀ ਜਨਤਾ ‘ਤੇ ਮਹਿੰਗਾਈ ਦਾ ਡਬਲ ਅਟੈਕ ਹੋਇਆ ਹੈ।
ਅਮੂਲ ਦੁੱਧ ਅਤੇ ਟੋਲ ਪਲਾਜ਼ਾ ਦੇ ਰੇਟ ਵਧ ਗਏ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ ‘ਤੇ ਪੈ ਰਿਹਾ ਹੈ।
ਇੱਕ ਪਾਸੇ ਹੁਣ ਹਾਈਵੇਅ ‘ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਸੋਮਵਾਰ ਯਾਨੀ ਅੱਜ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ।
ਇਸ ਦੇ ਨਾਲ ਹੀ ਹੁਣ ਲੋਕਾਂ ਨੂੰ ਦੁੱਧ ‘ਤੇ 2 ਰੁਪਏ ਹੋਰ ਖਰਚ ਕਰਨੇ ਪੈਣਗੇ।
ਨਵੀਂ ਕੀਮਤ ਮੁਤਾਬਕ ਅਮੂਲ ਗੋਲਡ 500 ਮਿਲੀਲੀਟਰ ਦੀ ਕੀਮਤ 32 ਰੁਪਏ ਤੋਂ ਵਧ ਕੇ 33 ਰੁਪਏ ਹੋ ਗਈ ਹੈ। ਇੱਕ ਲੀਟਰ ਅਮੂਲ ਗੋਲਡ ਦੀ ਕੀਮਤ 66 ਰੁਪਏ ਹੋ ਗਈ ਹੈ। ਪਹਿਲਾਂ ਇਸ ਦੀ ਕੀਮਤ 64 ਰੁਪਏ ਪ੍ਰਤੀ ਲੀਟਰ ਸੀ। ਇਸੇ ਤਰ੍ਹਾਂ ਅਮੂਲ ਤਾਜ਼ਾ 500 ਮਿਲੀਲੀਟਰ ਦੀ ਕੀਮਤ 26 ਰੁਪਏ ਤੋਂ ਵਧ ਕੇ 27 ਰੁਪਏ ਹੋ ਗਈ ਹੈ। ਅਮੂਲ ਸ਼ਕਤੀ 500 ਮਿਲੀਲੀਟਰ ਦੀ ਕੀਮਤ 29 ਰੁਪਏ ਤੋਂ ਵਧ ਕੇ 30 ਰੁਪਏ ਹੋ ਗਈ ਹੈ। ਅਮੁਲ ਤਾਜ਼ਾ ਛੋਟੇ ਸਾਚੇ ਨੂੰ ਛੱਡ ਕੇ ਬਾਕੀ ਸਾਰੀਆਂ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਦੇਸ਼ ਭਰ ਵਿੱਚ ਟੋਲ ਦਰਾਂ ਵਿੱਚ ਔਸਤਨ ਪੰਜ ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ।