ਭਾਰਤੀ ਕ੍ਰਿਕੇਟ ਟੀਮ ‘ਚ ਚੁਣੇ ਗਏ ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ, ਜਾਣਗੇ ਜ਼ਿੰਬਾਬਵੇ

28 June 2024

TV9 Punjabi

Author: Isha 

ਅੰਮ੍ਰਿਤਸਰ ਤੋਂ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਸਲੈਕਸ਼ਨ ਹੋਣ ਦੇ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। 

ਅਭਿਸ਼ੇਕ ਸ਼ਰਮਾ

Pic Credit: Instagram

ਉਥੇ ਹੀ ਸ਼ਹਿਰ ਵਾਸੀਆਂ ਤੇ ਹੋਰ ਰਿਸ਼ਤੇਦਾਰਾਂ ਵੱਲੋਂ ਫੋਨ ਦੇ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਤੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। 

ਮੂੰਹ ਮਿੱਠਾ

ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਸ਼ਰਮਾ ਜੋ ਕਿ ਖ਼ੁਦ ਵੀ ਬਚਿਆਂ ਨੂੰ ਕ੍ਰਿਕੇਟ ਦੀ ਟ੍ਰੇਨਿੰਗ ਦਿੰਦੇ ਹਨ ਅਤੇ ਕੋਚ ਵੀ ਹਨ।

ਕ੍ਰਿਕੇਟ ਦੀ ਟ੍ਰੇਨਿੰਗ

ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਸਾਡੇ ਬੇਟੇ ਅਭਿਸ਼ੇਕ ਸ਼ਰਮਾ ਦੀ ਭਾਰਤੀ ਟੀਮ ਵੀ ਸਿਲੈਕਸ਼ਨ ਹੋਈ ਹੈ, ਜੋ ਜ਼ਿੰਬਾਬਵੇ ਦੌਰੇ ਲਈ ਜਾਣਗੇ।

ਪਿਤਾ ਰਾਜ ਕੁਮਾਰ

ਪਿਤਾ ਨੇ ਕਿਹਾ ਕਿ ਸਾਰੇ ਪਰਿਵਾਰ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ ਕਿ ਪੁੱਤ ਦੇਸ਼ ਦੇ ਲਈ ਖੇਡਣ ਜਾ ਰਿਹਾ ਹੈ। ਸਾਡਾ 'ਤੇ ਦੇਸ਼ ਦਾ ਨਾਂਅ ਰੋਸ਼ਨ ਕਰੇਗਾ।

ਦੇਸ਼ ਦਾ ਨਾਂਅ ਰੋਸ਼ਨ 

ਪਿਤਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਹੀ ਅਭਿਸ਼ੇਕ ਦੀ ਸਟਾਰਟਿੰਗ ਹੋਈ ਹੈ, ਉਹ ਅੰਮ੍ਰਿਤਸਰ ਗਾਂਧੀ ਗਰਾਊਂਡ ‘ਚ ਖੇਡਿਆ ਕਰਦੇ ਸੀ। 

ਸਟਾਰਟਿੰਗ 

ਪਿਤਾ ਦੀ ਕੋਰੋਨਾ ਕਾਰਨ ਗਈ ਸੀ ਜਾਨ, ਖੁਦ ਵੀ ਜੂਝ ਰਹੀ ਹੈ ਇਸ ਖ਼ਤਰਨਾਕ ਬੀਮਾਰੀ ਨਾਲ