04-June-2024
TV9 Punjabi
Author: Jarnail Singh
ਸੰਗਰੂਰ ਵਿੱਚ ਆਮ ਆਦਮੀ ਪਾਰਟੀ ਮੁੜ ਵਾਪਸੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ 3 ਲੱਖ 64 ਹਜ਼ਾਰ 85 ਵੋਟਾਂ ਨਾਲ ਜਿੱਤ ਹਾਸਿਲ ਕੀਤੀ।
ਦੂਜੇ ਨੰਬਰ ਤੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 1, 91 ਲੱਖ 525 ਵੋਟਾਂ ਮਿਲੀ ਹਨ।
ਜਦੋਂਕਿ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਜੀਤ ਸਿੰਘ ਮਾਨ 1 ਲੱਖ 87 ਹਜ਼ਾਰ 246 ਵੋਟਾਂ ਮਿਲੀਆਂ ਹਨ।
ਗੁਰਮੀਤ ਸਿੰਘ ਮੀਤ ਹੇਅਰ ਆਮ ਆਦਮੀ ਪਾਰਟੀ ਦਾ ਨੌਜਵਾਨ ਚਿਹਰਾ ਅਤੇ ਬਰਨਾਲਾ ਤੋਂ ਵਿਧਾਨ ਸਭਾ ਦੇ ਮੈਂਬਰ ਹਨ।
ਉਹਨਾਂ ਦੂਜੇ ਵਾਰ ਵਿਧਾਇਕ ਬਣੇ ਹਨ। ਜਿਸ ਮਗਰੋਂ ਉਹਨਾਂ ਨੂੰ ਭਗਵੰਤ ਮਾਨ ਸਰਕਾਰ ਵਿੱਚ ਮੰਤਰੀ ਬਣਾਇਆ ਜਾਂਦਾ ਹੈ। ਉਹ ਪੰਜਾਬ ਦੇ ਖੇਡ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਮੁੱਖ ਮੰਤਰੀ ਦਾ ਇਲਾਕਾ- ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਇਲਾਕੇ ਤੋਂ ਲੋਕ ਸਭਾ ਮੈਂਬਰ ਰਹੇ ਹਨ। ਉਹਨਾਂ ਨੇ ਮੀਤ ਲਈ ਚੰਗਾ ਪ੍ਰਚਾਰ ਕੀਤਾ ਸੀ। ਜਿਸ ਦਾ ਫਾਇਦਾ ਚੋਣਾਂ ਵਿੱਚ ਮੀਤ ਹੇਅਰ ਨੂੰ ਮਿਲਿਆ।
ਮੀਤ ਹੇਅਰ ਚੰਗੇ ਬੁਲਾਰੇ ਹਨ। ਇਸ ਦਾ ਫਾਇਦਾ ਉਹਨਾਂ ਨੂੰ ਲੋਕਾਂ ਵਿੱਚ ਵਿਚਰਦਿਆਂ ਸਮੇਂ ਮਿਲ ਸਕਦਾ ਹੈ। ਇਸ ਤੋਂ ਇਲਾਵਾ ਉਹਨਾਂ ਦੀ ਵਿਧਾਨ ਸਭਾ ਵਿੱਚ ਦਿੱਤੇ ਗਏ ਭਾਸ਼ਣ ਵੀ ਕਈ ਵਾਰ ਚਰਚਾਵਾਂ ਦਾ ਵਿਸ਼ਾ ਰਹੇ ਹਨ।