28 April 2024
TV9 Punjabi
Author: Isha
ਆਮਿਰ ਖਾਨ ਨੇ ਕਪਿਲ ਸ਼ਰਮਾ ਦੇ ਸ਼ੋਅ 'ਦ ਗ੍ਰੇਟ ਇੰਡੀਆ ਕਪਿਲ ਸ਼ੋ' ਦੇ ਲੇਟੈਸਟ ਐਪੀਸੋਡ ਵਿੱਚ ਸ਼ਿਰਕਤ ਕੀਤੀ। ਇਹ ਸ਼ੋਅ ਨੈੱਟਫਲਿਕਸ 'ਤੇ ਆਉਂਦਾ ਹੈ।
ਕਪਿਲ ਦੇ ਸ਼ੋਅ ਵਿੱਚ ਆਮਿਰ ਨੇ ਆਪਣੇ ਕਰੀਅਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦਾ ਖਾਸ ਜਿਕਰ ਕੀਤਾ ਹੈ।
ਪੰਜਾਬ ਦੇ ਲੋਕਾਂ ਦੀ ਤਾਰੀਫ਼ ਕਰਦੇ ਹਏ ਆਮਿਰ ਖਾਨ ਨੇ ਕਿਹਾ ਕਿ ਜਦੋਂ 2016 'ਚ 'ਦੰਗਲ' ਫਿਲਮ ਦੀ ਸ਼ੂਟਿੰਗ ਕਰ ਰਹੇ ਸੀ, ਉਦੋਂ ਉਨ੍ਹਾਂ ਨੂੰ 'ਸੱਤ ਸ਼੍ਰੀ ਅਕਾਲ' ਦੀ ਤਾਕਤ ਦਾ ਪਤਾ ਚਲਿਆ।
ਆਮਿਰ ਖਾਨ ਨੇ ਸ਼ੋਅ ਵਿੱਚ ਕਿਹਾ- ਮੈਂ ਮੁਸਲਿਮ ਪਰਿਵਾਰ ਤੋਂ ਹਾਂ ਅਤੇ ਮੈਨੂੰ ਹੱਥ ਜੋੜਕੇ ਨਮਸਤੇ ਕਰਨ ਦੀ ਆਦਤ ਨਹੀਂ ਸੀ।
ਆਮਿਰ ਦੇ ਕਿਹਾ- ਮੈਂ ਪੰਜਾਬ ਵਿੱਚ ਦੋ ਮਹੀਨੇ ਬਿਤਾਏ ਜਿੱਥੇ ਮੈਨੂੰ ਨਮਸਤੇ ਦੀ ਤਾਕਤ ਬਾਰੇ ਪਤਾ ਚਲਿਆ। ਇਹ ਕਾਫੀ ਖਾਸ ਇਮੋਸ਼ਨ ਹੈ।
ਆਮਿਰ ਨੇ ਕਿਹਾ, ''ਪੰਜਾਬ ਦੇ ਲੋਕ ਬਹੁਤ ਚੰਗੇ ਹਨ ਅਤੇ ਉਹ ਬਹੁਤ ਸਨਮਾਨ ਕਰਦੇ ਹਨ। ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦੇ।
ਆਮਿਰ ਨੇ ਕਿਹਾ ਕਿ ਮੈਂ ਸਵੇਰੇ 5-6 ਵਜੇ ਤੱਕ ਲੋਕੇਸ਼ਨ 'ਤੇ ਪਹੁੰਚ ਜਾਂਦਾ ਸੀ ਅਤੇ ਉੱਥੇ ਮੌਜੂਦ ਲੋਕ ਮੈਨੂੰ ਹੱਥ ਜੋੜਕੇ ਹਾਂ' 'ਸੱਤ ਸ਼੍ਰੀ ਅਕਾਲ' ਕਹਿੰਦੇ ਸੀ।