25 Feb 2024
TV9Punjabi
ਜੰਮੂ-ਕਸ਼ਮੀਰ ਦੇ ਕਠੂਆ ਤੋਂ ਇੱਕ ਮਾਲ ਗੱਡੀ ਬਿਨਾਂ ਡਰਾਈਵਰ ਦੇ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੀ।
ਸਾਮਾਨ ਨਾਲ ਭਰੀ ਇਹ ਟਰੇਨ ਜੰਮੂ-ਕਸ਼ਮੀਰ ਦੇ ਕਠੂਆ ਰੇਲਵੇ ਸਟੇਸ਼ਨ 'ਤੇ ਖੜ੍ਹੀ ਸੀ।
ਸਟੇਸ਼ਨ 'ਤੇ ਖੜ੍ਹੀ ਇਸ ਮਾਲ ਗੱਡੀ 'ਚ ਕੋਈ ਡਰਾਈਵਰ ਨਹੀਂ ਸੀ।
ਫਿਰ ਮਾਲ ਗੱਡੀ ਚੱਲਣ ਲੱਗੀ ਅਤੇ ਕੁਝ ਦੇਰ ਬਾਅਦ ਰਫ਼ਤਾਰ ਫੜੀ।
ਇਹ ਮਾਲ ਗੱਡੀ ਬਿਨਾਂ ਪਾਇਲਟ ਦੇ ਪੰਜਾਬ ਦੇ ਹੁਸ਼ਿਆਰਪੁਰ ਦੇ ਦਸੂਹਾ ਦੇ ਉਚੀ ਬੱਸੀ ਪਹੁੰਚੀ।
ਇਸ ਮਾਲ ਗੱਡੀ ਨੇ ਕਠੂਆ ਤੋਂ ਹੁਸ਼ਿਆਰਪੁਰ ਤੱਕ 70 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਹ ਨਜ਼ਾਰਾ ਦੇਖ ਕੇ ਕਠੂਆ ਰੇਲਵੇ ਸਟੇਸ਼ਨ 'ਤੇ ਮੌਜੂਦ ਲੋਕ ਹੈਰਾਨ ਹੋ ਗਏ।
ਕਠੂਆ ਰੇਲਵੇ ਨੇ ਟਰੇਨ ਦੇ ਰੂਟ ਦੀ ਜਾਣਕਾਰੀ ਪੰਜਾਬ ਰੇਲਵੇ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਜਿਵੇਂ ਹੀ ਇਹ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੀ ਤਾਂ ਰੇਲਵੇ ਅਧਿਕਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਇਸ ਟਰੇਨ ਨੂੰ ਰੋਕ ਦਿੱਤਾ।