12-05- 2025
TV9 Punjabi
Author: Isha Sharma
ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ, ਅਮਰੀਕਾ ਅਤੇ ਚੀਨ ਵਿਚਕਾਰ ਛਿੜੀ ਜੰਗ ਹੁਣ ਸ਼ਾਂਤ ਹੁੰਦੀ ਦਿਖਾਈ ਦੇ ਰਹੀ ਹੈ।
ਟੈਰਿਫ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਸੀਜਫਾਇਰ ਲੱਗ ਗਿਆ ਹੈ।
ਦੋਵੇਂ ਦੇਸ਼ ਇੱਕ ਦੂਜੇ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ ‘ਤੇ 90 ਦਿਨਾਂ ਲਈ ਟੈਰਿਫ ਘਟਾਉਣ ‘ਤੇ ਸਹਿਮਤ ਹੋ ਗਏ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਵਿਚਕਾਰ ਟੈਰਿਫ ਘਟਾਉਣ ਲਈ ਇੱਕ ਸਮਝੌਤਾ ਹੋਇਆ ਹੈ।
ਚੀਨ 90 ਦਿਨਾਂ ਲਈ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ‘ਤੇ 125 ਪ੍ਰਤੀਸ਼ਤ ਦੀ ਬਜਾਏ ਸਿਰਫ 10 ਪ੍ਰਤੀਸ਼ਤ ਟੈਰਿਫ ਲਗਾਏਗਾ।
ਜਦੋਂ ਕਿ ਅਮਰੀਕਾ ਵੀ 90 ਦਿਨਾਂ ਲਈ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ‘ਤੇ 145 ਪ੍ਰਤੀਸ਼ਤ ਦੀ ਬਜਾਏ ਸਿਰਫ 30 ਪ੍ਰਤੀਸ਼ਤ ਟੈਕਸ ਲਵੇਗਾ।