13-10- 2025
TV9 Punjabi
Author: Yashika Jethi
ਦੀਵਾਲੀ ਵਰਗੇ ਖਾਸ ਤਿਉਹਾਰਾਂ ਦੇ ਮੌਕਿਆਂ 'ਤੇ ਖਾਸ ਕਰਕੇ GST ਸੁਧਾਰ ਅਤੇ ਕਾਰ ਕੰਪਨੀਆਂ ਵਲੋਂ ਦਿੱਤੇ ਗਏ ਖਾਸ ਡਿਸਕਾਉਂਟ ਤੋਂ ਬਾਅਦਕਈ ਲੋਕ ਨਵੀਂ ਕਾਰ ਖਰੀਦਣ ਦੀ ਸੋਚ ਰਹੇ ਹਨ । ਪਰ ਇਸ ਲਈ ਸਹੀ ਕਾਰ ਲੋਨ ਚੁਣਨਾ ਬਹੁਤ ਜ਼ਰੂਰੀ ਹੈ। ਜਾਣੋ ਦੀਵਾਲੀ ਦੇ ਮੌਕੇ ਤੇ ਕਿਹੜੇ ਬੈਂਕ ਸਭ ਤੋਂ ਸਸਤੇ ਕਾਰ ਲੋਨ ਦੇ ਰਹੇ ਹਨ ।
ਯੂਨੀਅਨ ਬੈਂਕ ਆਫ਼ ਇੰਡੀਆ 7.80% ਤੋਂ 9.70% ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। 5 ਸਾਲ ਦੀ ਮਿਆਦ ਲਈ 5 ਲੱਖ ਰੁਪਏ ਦੇ ਕਰਜ਼ੇ ਲਈ EMI 10,090 ਰੁਪਏ ਤੋਂ 10,550 ਰੁਪਏਆਵੇਗੀ। ਤਿਉਹਾਰਾਂ ਦੌਰਾਨ ਕੋਈ ਪ੍ਰੋਸੈਸਿੰਗ ਫੀਸ ਵੀ ਨਹੀਂ ਲਗਾਈ ਜਾ ਰਹੀ ਹੈ।
ਪੰਜਾਬ ਨੈਸ਼ਨਲ ਬੈਂਕ ਦੀਆਂ ਵਿਆਜ ਦਰਾਂ 7.85% ਤੋਂ 9.70% ਤੱਕ ਹਨ। 5 ਲੱਖ ਰੁਪਏ ਦੇ ਕਰਜ਼ੇ ਲਈ, EMI 10,102 ਰੁਪਏ ਤੋਂ 10,550 ਰੁਪਏ ਦੇ ਵਿਚਕਾਰ ਆਵੇਗੀ। ਪ੍ਰੋਸੈਸਿੰਗ ਫੀਸ 0.25%, ਜਾਂ 1,000 ਰੁਪਏ ਤੋਂ 1,500 ਰੁਪਏ ਹੈ।
ਬੈਂਕ ਆਫ਼ ਬੜੌਦਾ 8.15% ਤੋਂ 11.60% ਤੱਕ ਵਿਆਜ ਦਰਾਂ ਦੀ ਆਫਰ ਦੇ ਰਿਹਾ ਹੈ। ਇਸ ਲੋਨ ਲਈ EMI ₹10,174 ਤੋਂ ₹11,021 ਤੱਕ ਆਵੇਗੀ। ਵੱਧ ਤੋਂ ਵੱਧ ਪ੍ਰੋਸੈਸਿੰਗ ਫੀਸ ₹2,000 ਹੈ।
ਅ
ਕੇਨਰਾ ਬੈਂਕ 7.70% ਤੋਂ 11.70% ਤੱਕ ਵਿਆਜ ਦਰ ਆਫਰ ਕਰ ਰਿਹਾ ਹੈ। EMI ₹10,067 ਤੋਂ ₹11,047 ਤੱਕ ਆਵੇਗੀ। ਪ੍ਰੋਸੈਸਿੰਗ ਫੀਸ 0.25%, ਜਾਂ ₹1,000 ਤੋਂ ₹5,000 ਤੱਕ ਹੈ।
ਅ
ਬੈਂਕ ਆਫ਼ ਇੰਡੀਆ ਦੀ ਵਿਆਜ ਦਰ 7.85% ਤੋਂ 12.15% ਤੱਕ ਹੈ। EMI ₹10,102 ਤੋਂ ₹11,160 ਤੱਕ ਹੋਣਗੇ। ਪ੍ਰੋਸੈਸਿੰਗ ਫੀਸ 0.25%, ਜਾਂ ₹2,500 ਤੋਂ ₹10,000 ਰਹੇਗੀ।
ਅ
ਯੂਕੋ ਬੈਂਕ ਵਿੱਚ ਵਿਆਜ ਦਰ 7.60% ਤੋਂ 10.25% ਹੈ। 5 ਸਾਲਾਂ ਦੇ ਕਰਜ਼ੇ ਲਈ EMI ₹10,043 ਤੋਂ ₹10,685 ਤੱਕ ਆਵੇਗੀ। ਪ੍ਰੋਸੈਸਿੰਗ ਫੀਸ 0.50%, ਜਾਂ ₹5,000 ਹੈ।
ਅ
ਸਟੇਟ ਬੈਂਕ ਆਫ਼ ਇੰਡੀਆ ਵਿੱਚ ਵਿਆਜ ਦਰ 8.80% ਤੋਂ 9.90% ਹੈ। EMIs ₹10,331 ਤੋਂ ₹10,599 ਤੱਕ ਹਨ। SBI ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈ ਰਿਹਾ।