ਜਿੱਥੇ ਕੌੜੇ ਰੀਠੇ ਵੀ ਹੋ ਗਏ ਸਨ ਮਿੱਠੇ... ਜਾਣੋਂ ਗੁਰੂ ਸਾਹਿਬ ਦੇ ਮਿੱਠੇ ਬਚਨਾਂ ਵਾਲੀ ਧਰਤੀ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਦਾ ਇਤਿਹਾਸ | gurudwara reetha sahib uttarakhand guru nanak sahib history sikhism know full in punjabi Punjabi news - TV9 Punjabi

ਜਿੱਥੇ ਕੌੜੇ ਰੀਠੇ ਵੀ ਹੋ ਗਏ ਸਨ ਮਿੱਠੇ… ਜਾਣੋਂ ਗੁਰੂ ਸਾਹਿਬ ਦੇ ਮਿੱਠੇ ਬਚਨਾਂ ਵਾਲੀ ਧਰਤੀ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਦਾ ਇਤਿਹਾਸ

Published: 

11 Jun 2024 06:37 AM

ਗੁਰਦੁਆਰਾ ਸ੍ਰੀ ਰੀਠਾ ਸਾਹਿਬ ਵਿਖੇ ਦਰਸ਼ਨ ਕਰਨ ਲਈ ਸੰਗਤਾਂ ਸਿਰਫ਼ ਭਾਰਤ ਭਰ ਵਿੱਚੋਂ ਨਹੀਂ ਸਗੋਂ ਵਿਦੇਸ਼ਾਂ ਵਿੱਚੋਂ ਵੀ ਆਉਂਦੀਆਂ ਹਨ। ਸੰਗਤਾਂ ਨੂੰ ਪ੍ਰਸ਼ਾਦਿ ਵਜੋਂ ਰੀਠਾ ਦਿੱਤਾ ਜਾਂਦਾ ਹੈ। ਇਸ ਪਾਵਨ ਪਵਿੱਤਰ ਅਸਥਾਨ ਦਾ ਇਤਿਹਾਸ ਵੀ ਇਹਨਾਂ ਰੀਠਿਆਂ ਨਾਲ ਹੀ ਜੁੜਿਆ ਹੈ। ਆਓ ਸਿੱਖ ਇਤਿਹਾਸ ਦੀ ਲੜੀ ਵਿੱਚ ਆਪਾਂ ਜਾਣਦੇ ਹਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਬਾਰੇ।

ਜਿੱਥੇ ਕੌੜੇ ਰੀਠੇ ਵੀ ਹੋ ਗਏ ਸਨ ਮਿੱਠੇ... ਜਾਣੋਂ ਗੁਰੂ ਸਾਹਿਬ ਦੇ ਮਿੱਠੇ ਬਚਨਾਂ ਵਾਲੀ ਧਰਤੀ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਦਾ ਇਤਿਹਾਸ

ਗੁਰਦੁਆਰਾ ਰੀਠਾ ਸਾਹਿਬ

Follow Us On

ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥

ਜਿੱਥੇ ਜਿੱਥੇ ਵੀ ਗੁਰੂ ਸਾਹਿਬ ਦੇ ਚਰਨ ਪਏ ਤਾਂ ਉਸ ਥਾਂ ਤੇ ਸੰਗਤਾਂ ਨਤਮਸਤਕ ਹੁੰਦੀਆਂ ਹਨ। ਉਹਨਾਂ ਥਾਵਾਂ ਤੇ ਸੋਹਣੇ ਗੁਰਦੁਆਰਾ ਸਾਹਿਬ ਸਾਹਿਬ ਸ਼ੁਭੋਭਿਤ ਹਨ। ਅਜਿਹਾ ਹੀ ਇੱਕ ਅਸਥਾਨ ਹੈ ਗੁਰਦੁਆਰਾ ਰੀਠਾ ਸਾਹਿਬ। ਉੱਤਰਾਖੰਡ ਦੀਆਂ ਪਹਾੜੀਆਂ ਵਿੱਚ ਸਥਿਤ ਗੁਰਦੁਆਰਾ ਰੀਠਾ ਸਾਹਿਬ ਚੰਪਾਵਤ ਜ਼ਿਲ੍ਹੇ ਵਿੱਚ ਪੈਂਦਾ ਹੈ। ਇਹ ਅਸਥਾਨ ਜ਼ਿਲ੍ਹਾ ਹੈੱਡਕੁਆਟਰ ਤੋਂ ਕਰੀਬ 72 ਕਿਲੋਮੀਟਰ ਦੂਰੀ ਤੇ ਸਥਿਤ ਹੈ।

ਇਸ ਅਸਥਾਨ ਤੇ ਦਰਸ਼ਨ ਕਰਨ ਲਈ ਸੰਗਤਾਂ ਸਿਰਫ਼ ਭਾਰਤ ਭਰ ਵਿੱਚੋਂ ਨਹੀਂ ਸਗੋਂ ਵਿਦੇਸ਼ਾਂ ਵਿੱਚੋਂ ਵੀ ਆਉਂਦੀਆਂ ਹਨ। ਸੰਗਤਾਂ ਨੂੰ ਪ੍ਰਸ਼ਾਦਿ ਵਜੋਂ ਰੀਠਾ ਦਿੱਤਾ ਜਾਂਦਾ ਹੈ। ਇਸ ਪਾਵਨ ਪਵਿੱਤਰ ਅਸਥਾਨ ਦਾ ਇਤਿਹਾਸ ਵੀ ਇਹਨਾਂ ਰੀਠਿਆਂ ਨਾਲ ਹੀ ਜੁੜਿਆ ਹੈ। ਆਓ ਸਿੱਖ ਇਤਿਹਾਸ ਦੀ ਲੜੀ ਵਿੱਚ ਆਪਾਂ ਜਾਣਦੇ ਹਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਬਾਰੇ।

ਸ੍ਰੀ ਰੀਠਾ ਸਾਹਿਬ ਦਾ ਇਤਿਹਾਸ

ਇਸ ਪਾਵਨ ਪਵਿੱਤਰ ਅਸਥਾਨ ਦਾ ਇਤਿਹਾਸ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਸਾਹਿਬ ਨਾਲ ਜੁੜਦਾ ਹੈ। ਚੌਥੀ ਉਦਾਸੀ ਵੇਲੇ ਸੰਨ 1501 ਵਿੱਚ ਗੁਰੂ ਪਾਤਸ਼ਾਹ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨਾਲ ਉੱਤਰਾਖੰਡ ਦੇ ਇਸ ਅਸਥਾਨ ਤੇ ਪਹੁੰਚੇ। ਉਹਨਾਂ ਦੀ ਮੁਲਾਕਾਤ ਸਿੱਧ ਮੰਡਲੀ ਦੇ ਗੁਰੂ ਗੋਰਖਨਾਥ ਦੇ ਚੇਲੇ ਧਰਨਾਥ ਨਾਲ ਹੋਈ। ਗੁਰੂ ਪਾਤਸ਼ਾਹ ਧਰਨਾਥ ਨਾਲ ਬੈਠੇ ਵਿਚਾਰ ਚਰਚਾ ਕਰ ਰਹੇ ਸਨ ਕਿ ਇਸ ਵਿਚਾਲੇ ਭਾਈ ਮਰਦਾਨਾ ਨੂੰ ਭੁੱਖ ਲੱਗ ਪਈ ਤਾਂ ਉਹ ਗੁਰੂ ਪਾਤਸ਼ਾਹ ਦੀ ਆਗਿਆ ਲੈਕੇ ਭੋਜਨ ਦੀ ਤਲਾਸ਼ ਵਿੱਚ ਇੱਧਰ ਉਧਰ ਟਹਿਲਣ ਲੱਗੇ।

ਬਹੁਤ ਥਾਵਾਂ ‘ਤੇ ਦੇਖਣ ਤੋਂ ਬਾਅਦ ਅਖੀਰ ਭਾਈ ਮਰਦਾਨਾ ਜੀ ਨੂੰ ਕੁੱਝ ਨਾ ਮਿਲਿਆ। ਉਹ ਉਦਾਸ ਹੋਕੇ ਗੁਰੂ ਪਾਤਸ਼ਾਹ ਕੋਲ ਆ ਗਏ। ਗੁਰੂ ਪਾਤਸ਼ਾਹ ਨੇ ਆਪਣੇ ਸਾਥੀ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਉਹਨਾਂ ਨੂੰ ਹੁਕਮ ਦਿੱਤਾ ਕਿ ਸਾਹਮਣੇ ਦਰਖਤ ਤੋਂ ਫ਼ਲ ਤੋੜ ਕੇ ਖਾ ਲਓ, ਉਹ ਦਰਖਤ ਰੀਠੇ ਦਾ ਸੀ। ਭਾਈ ਮਰਦਾਨਾ ਨੂੰ ਪਤਾ ਸੀ ਕਿ ਰੀਠੇ ਕੌੜੇ ਹੁੰਦੇ ਹਨ ਪਰ ਗੁਰੂ ਸਾਹਿਬ ਤੇ ਉਹਨਾਂ ਦਾ ਅਟੁੱਟ ਵਿਸ਼ਵਾਸ ਸੀ। ਉਹਨਾਂ ਨੇ ਸਤਿਗੁਰੂ ਦੇ ਬਚਨਾਂ ਨੂੰ ਸੱਚ ਮੰਨਕੇ ਉਹ ਫਲ ਨੂੰ ਤੋੜਕੇ ਆਪਣੇ ਮੂੰਹ ਵਿੱਚ ਪਾ ਲਿਆ।

ਉਹ ਕੋੜਾ ਫਲ ਵੀ ਮਿੱਠਾ ਹੋ ਗਿਆ। ਹੁਣ ਇਸ ਅਸਥਾਨ ਤੋਂ ਮੀਠੇ ਰੀਠਿਆਂ ਦਾ ਪ੍ਰਸ਼ਾਦਿ ਸੰਗਤਾਂ ਨੂੰ ਮਿਲਦਾ ਹੈ। ਮਈ ਜੂਨ ਦੇ ਮਹੀਨੇ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਅਸਥਾਨ ਤੇ ਪਹੁੰਚਦੀਆਂ ਹਨ ਅਤੇ ਗੁਰੂ ਸਾਹਿਬ ਦੇ ਇਸ ਅਸਥਾਨ ਤੇ ਦਰਸ਼ਨ ਕਰਦੀਆਂ ਸਨ।

Exit mobile version