ਚੰਡੀਗੜ੍ਹ ਪੁਲਿਸ ਨੇ ਟਾਵਰ ਤੋਂ ਉਤਾਰਿਆ ਵਿਅਕਤੀ, CM ਮਾਨ ਨੂੰ ਮਿਲਣ ਦੀ ਕਰ ਰਿਹਾ ਸੀ ਮੰਗ | chandigarh young man climbed the mobile-tower know full in punjabi Punjabi news - TV9 Punjabi

ਚੰਡੀਗੜ੍ਹ ਪੁਲਿਸ ਨੇ ਟਾਵਰ ਤੋਂ ਉਤਾਰਿਆ ਸ਼ਖਸ, CM ਮਾਨ ਨੂੰ ਮਿਲਣ ਦੀ ਕਰ ਰਿਹਾ ਸੀ ਮੰਗ

Updated On: 

11 Jun 2024 16:56 PM

ਪੁਲਿਸ ਅਨੁਸਾਰ ਵਿਕਰਮ ਢਿੱਲੋਂ ਨਾਮ ਦਾ ਇਹ ਨੌਜਵਾਨ ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਸ ਦਾ ਪੰਜਾਬ ਦੇ ਮਾਨਸਾ 'ਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਨੌਜਵਾਨ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਚਾਹੁੰਦਾ ਸੀ।

ਚੰਡੀਗੜ੍ਹ ਪੁਲਿਸ ਨੇ ਟਾਵਰ ਤੋਂ ਉਤਾਰਿਆ ਸ਼ਖਸ, CM ਮਾਨ ਨੂੰ ਮਿਲਣ ਦੀ ਕਰ ਰਿਹਾ ਸੀ ਮੰਗ

ਟਾਵਰ ਤੇ ਚੜ੍ਹੇ ਨੌਜਵਾਨ ਦੀ ਤਸਵੀਰ

Follow Us On

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਇੱਕ ਵਿਅਕਤੀ ਸੈਕਟਰ-17 ਦੇ ਬੱਸ ਸਟੈਂਡ ਦੇ ਪਿੱਛੇ ਇਕ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ ‘ਤੇ ਚੜ੍ਹ ਗਿਆ।ਜਿਸ ਨੂੰ ਉਤਾਰਣ ਲਈ ਪ੍ਰਸ਼ਾਸਨ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਉਹ ਵਿਅਕਤੀ ਕਰੀਬ 50 ਫੁੱਟ ਉੱਚੇ ਟਾਵਰ ਤੇ ਕਰੀਬ 5 ਘੰਟੇ ਬੈਠਾ ਰਿਹਾ। ਪੁਲਿਸ ਪ੍ਰਸ਼ਾਸਨ ਕਾਫ਼ੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਹੇਠਾਂ ਉਤਾਰਣ ਵਿੱਚ ਕਾਮਯਾਬ ਰਿਹਾ।

ਪੁਲਿਸ ਅਨੁਸਾਰ ਵਿਕਰਮ ਢਿੱਲੋਂ ਨਾਮ ਦਾ ਇਹ ਨੌਜਵਾਨ ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਸ ਦਾ ਪੰਜਾਬ ਦੇ ਮਾਨਸਾ ‘ਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਨੌਜਵਾਨ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਚਾਹੁੰਦਾ ਸੀ।

ਹਰਕਤ ਵਿੱਚ ਆਇਆ ਪ੍ਰਸ਼ਾਸਨ

ਜਦੋਂ ਨੌਜਵਾਨਾਂ ਦੇ ਟਾਵਰ ਤੇ ਚੜ ਜਾਣ ਦੀ ਜਾਣਕਾਰੀ ਮਿਲੀ ਤਾਂ ਪ੍ਰਸ਼ਾਸਨ ਵੱਲੋਂ ਨੌਜਵਾਨ ਨੂੰ ਮਨਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੌਕੇ ਤੇ ਪਹੁੰਚੇ ਚੰਡੀਗੜ੍ਹ ਪੁਲਿਸ ਦੇ DSP ਗੁਰਮੁੱਖ ਸਿੰਘ ਅਤੇ ਚਰਨਜੀਤ ਸਿੰਘ ਵਿਰਕ ਨੇ ਟਾਵਰ ਤੇ ਚੜ੍ਹੇ ਵਿਕਰਮ ਢਿੱਲੋਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਦੇ ਓਐਸਡੀ ਨਵਰਾਜ ਬਰਾੜ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਾਮਲੇ ਬਾਰੇ ਜਾਣੂ ਕਰਵਾਇਆ ਗਿਆ।

ਨਵਰਾਜ ਬਰਾੜ ਨੇ ਉਹਨਾਂ ਨੂੰ ਮਾਮਲੇ ਦੀ ਜਾਂਚ ਕਰਵਾਕੇ ਕਾਰਵਾਈ ਕਰਨ ਦਾ ਭਰੋਸਾ ਦਵਾਇਆ। ਇਸ ਮਗਰੋ ਟਾਵਰ ਤੇ ਚੜ੍ਹੇ ਵਿਅਕਤੀ ਨਾਲ ਗੱਲਬਾਤ ਕਰਕੇ ਪੁਲਿਸ ਨੇ ਹਾਈਡ੍ਰੌਲਿਕ ਮਸ਼ੀਨ ਦੀ ਮਦਦ ਨਾਲ ਸੁਰੱਖਿਅਤ ਹੇਠਾਂ ਉਤਾਰਿਆ।

ਮੁੱਖ ਮੰਤਰੀ ਦਫ਼ਤਰ ਨੇ ਮੰਗੀ ਰਿਪੋਰਟ

ਮਾਮਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਰਿਪੋਰਟ ਤਲਬ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਨੂੰ ਨੌਜਵਾਨ ਵਿਕਰਮ ਢਿੱਲੋਂ ਨਾਲ ਸਬੰਧਤ ਪੂਰੇ ਮਾਮਲੇ ਅਤੇ ਉਸ ‘ਤੇ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਮੰਗੀ ਗਈ ਹੈ। ਸੂਤਰਾਂ ਮੁਤਾਬਿਕ ਸਰਕਾਰ ਇਸ ਮਾਮਲੇ ਸਪੈਸ਼ਲ ਟਾਸਕ ਫੋਰਸ ਦਾ ਗਠਨ ਕਰ ਸਕਦੀ ਹੈ ਤਾਂ ਜੋ ਇਸ ਮਾਮਲੇ ਨੂੰ ਜਲਦੀ ਹੱਲ ਹੋ ਸਕੇ।

Exit mobile version