ਪਾਕਿਸਤਾਨ ਵਿੱਚ ਸਿੱਖ ਸ਼ਰਧਾਲੂ ਦੀ ਮੌਤ, ਪਿਆ ਦਿਲ ਦਾ ਦੌਰਾ, ਬਠਿੰਡਾ ਦਾ ਰਹਿਣ ਵਾਲਾ ਸੀ ਸੁਖਵਿੰਦਰ
ਮ੍ਰਿਤਕ ਸ਼ਰਧਾਲੂ ਦੀ ਪਹਿਚਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਬਠਿੰਡਾ ਜਿਲ੍ਹੇ ਦੇ ਪਿੰਡ ਚੌਅ ਦੇ ਰਹਿਣ ਵਾਲੇ ਸਨ। ਮੁਰੀਦਕੇ ਦੇ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਮੌਤ ਦੇ ਸਰਟੀਫਿਕੇਟ ਅਨੁਸਾਰ ਉਹਨਾਂ ਦੀ ਉਮਰ 67 ਸਾਲ ਦੀ ਸੀ ਅਤੇ 10 ਨਵੰਬਰ ਨੂੰ ਸ਼ਾਮ 5 ਵਜ ਕੇ 3 ਮਿੰਟ ਤੇ ਉਹਨਾਂ ਦੀ ਮੌਤ ਹੋ ਗਈ।
ਪਾਕਿਸਤਾਨ ਸਥਿਤ ਸ਼੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 556ਵੇਂ ਪ੍ਰਕਾਸ਼ਪੁਰਬ ਮੌਕੇ ਨਤਮਸਤਕ ਹੋਣ ਗਈ ਸੰਗਤ ਨਾਲ ਗਏ ਇੱਕ ਸਿੱਖ ਸ਼ਰਧਾਲੂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਪ੍ਰਾਪਤ ਹੋਣੀ ਜਾਣਕਾਰੀ ਅਨੁਸਾਰ ਸਰਧਾਲੂ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਮਗਰੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮੁਰੀਦਕੇ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਸ਼ਰਧਾਲੂ ਨੂੰ ਮ੍ਰਿਤਕ ਐਲਾਨ ਦਿੱਤਾ।