ਅਮਰੀਕੀ ਰਾਸ਼ਟਰਪਤੀ ਏਸ਼ੀਆ ਦੌਰੇ ‘ਤੇ ਰਵਾਨਾ, ਜਿਨਪਿੰਗ-ਟਰੰਪ ਦੀ ਮੁਲਾਕਾਤ ‘ਤੇ ਦੁਨੀਆ ਦੀ ਨਜ਼ਰ
Donald Trump: ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਫੈਂਟਾਨਿਲ ਤਸਕਰੀ ਤੇ ਚੀਨ ਵੱਲੋਂ ਅਮਰੀਕਾ ਤੋਂ ਸੋਇਆਬੀਨ ਦੀ ਘੱਟ ਖਰੀਦ 'ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਚਰਚਾ ਕਰਨ ਦੀ ਯੋਜਨਾ ਬਣਾ ਰਹੇ ਹਨ। ਟਰੰਪ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਸਾਡੇ ਕਿਸਾਨਾਂ ਦਾ ਧਿਆਨ ਰੱਖਿਆ ਜਾਵੇ ਤੇ ਉਹ ਵੀ ਇਹੀ ਚਾਹੁੰਦੇ ਹਨ।"
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਕਾਰਜਕਾਲ ‘ਚ ਏਸ਼ੀਆ ਦੇ ਆਪਣੇ ਪਹਿਲੇ ਦੌਰੇ ‘ਤੇ ਹਨ। ਇਸ ਯਾਤਰਾ ਦੌਰਾਨ, ਟਰੰਪ ਤੋਂ ਨਿਵੇਸ਼ ਸਮਝੌਤਿਆਂ ਤੇ ਸ਼ਾਂਤੀ ਯਤਨਾਂ ‘ਤੇ ਚਰਚਾ ਕਰਨ ਦੀ ਉਮੀਦ ਹੈ। ਆਪਣੀ ਯਾਤਰਾ ਦੌਰਾਨ, ਟਰੰਪ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਹਮੋ-ਸਾਹਮਣੇ ਮੁਲਾਕਾਤ ਕਰਨਗੇ ਤੇ ਵਪਾਰ ਨਾਲ ਸਬੰਧਤ ਪੇਚੀਦਗੀਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਪਣੀ ਆਉਣ ਵਾਲੀ ਮੁਲਾਕਾਤ ਬਾਰੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਰੂਸੀ ਤੇਲ ਦੀ ਖਰੀਦ ‘ਤੇ ਚਰਚਾ ਕਰ ਸਕਦਾ ਹਾਂ।” ਚੀਨ ਰੂਸੀ ਤੇਲ ਦੀ ਖਰੀਦ ਨੂੰ ਬਹੁਤ ਘਟਾ ਰਿਹਾ ਹੈ ਤੇ ਭਾਰਤ ਪੂਰੀ ਤਰ੍ਹਾਂ ਕਟੌਤੀ ਕਰ ਰਿਹਾ ਹੈ ਤੇ ਅਸੀਂ ਪਾਬੰਦੀਆਂ ਵੀ ਲਗਾਈਆਂ ਹਨ।
ਚੀਨ ਤੋਂ ਆਉਂਦਾ ਹੈ ਫੈਂਟਾਨਿਲ
ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਾਡੇ ਕਿਸਾਨਾਂ ਦਾ ਧਿਆਨ ਰੱਖਿਆ ਜਾਵੇ ਤੇ ਉਹ ਵੀ ਇਹੀ ਚਾਹੁੰਦੇ ਹਨ। ਅਸੀਂ ਫੈਂਟਾਨਿਲ ਬਾਰੇ ਗੱਲ ਕਰਨ ਜਾ ਰਹੇ ਹਾਂ। ਇਹ ਬਹੁਤ ਸਾਰੇ ਲੋਕਾਂ ਨੂੰ ਮਾਰ ਰਿਹਾ ਹੈ, ਇਹ ਚੀਨ ਤੋਂ ਆਉਂਦਾ ਹੈ। ਅਸੀਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ।
ਬਿਹਤਰ ਸਮਝੌਤੇ ਦੀ ਸੰਭਾਵਨਾ
ਟਰੰਪ ਨੇ ਏਅਰ ਫੋਰਸ ਵਨ (ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਜਹਾਜ਼) ‘ਤੇ ਆਪਣੇ ਨਾਲ ਯਾਤਰਾ ਕਰ ਰਹੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਇੱਕ ਬਿਹਤਰ ਸਮਝੌਤੇ ਦਾ ਚੰਗਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਫੈਂਟਾਨਿਲ ਦੀ ਤਸਕਰੀ ਤੇ ਚੀਨ ਵੱਲੋਂ ਅਮਰੀਕਾ ਤੋਂ ਸੋਇਆਬੀਨ ਦੀ ਘੱਟ ਖਰੀਦ ‘ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਚਰਚਾ ਕਰਨ ਦੀ ਯੋਜਨਾ ਬਣਾਈ ਹੈ। ਮੈਂ ਚਾਹੁੰਦਾ ਹਾਂ ਕਿ ਸਾਡੇ ਕਿਸਾਨਾਂ ਦਾ ਧਿਆਨ ਰੱਖਿਆ ਜਾਵੇ ਤੇ ਉਹ ਵੀ ਇਹੀ ਚਾਹੁੰਦੇ ਹਨ।
ਕਤਰ ਦੇ ਅਮੀਰ ਸ਼ੇਖ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਮਲੇਸ਼ੀਆ ਦੀ ਆਪਣੀ ਲੰਬੀ ਉਡਾਣ ਦੌਰਾਨ ਕਤਰ ‘ਚ ਰਿਫਿਊਲਿੰਗ ਸਟਾਪ ਦੌਰਾਨ, ਟਰੰਪ ਨੇ ਆਪਣੇ ਜਹਾਜ਼ ‘ਚ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਨਾਲ ਵੀ ਮੁਲਾਕਾਤ ਕੀਤੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਗਾਜ਼ਾ ‘ਚ ਸੁਰੱਖਿਆ ਸਮਝੌਤਿਆਂ ‘ਤੇ ਪ੍ਰਗਤੀ ‘ਤੇ ਚਰਚਾ ਕੀਤੀ।
