16-08- 2025
TV9 Punjabi
Author: Sandeep Singh
ਟੀਮ ਇੰਡੀਆ ਦੇ ਯੁਵਰਾਜ ਸਿੰਘ ਨੇ ਦੇਸ਼ ਨੂੰ ਦੋ ਵਾਰ ਵਿਸ਼ਵ ਕੱਪ ਜਿੱਤਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਦਰਜਨਾਂ ਮੈਚ ਜਿੱਤਣ ਵਿੱਚ ਮਦਦ ਕੀਤੀ।
ਯੁਵਰਾਜ ਸਿੰਘ ਨੇ ਆਪਣੀ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਨਾਲ ਸਭ ਨੂੰ ਹੈਰਾਨ ਕਰ ਦਿੱਤਾ, ਹੁਣ ਉਨ੍ਹਾਂ ਦੀ ਭੈਣ ਵੀ ਕੁਝ ਅਜਿਹਾ ਕਰਨ ਲਈ ਤਿਆਰ ਹੈ
ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੀ ਸੌਤੇਲੀ ਭੈਣ ਅਮਨਪ੍ਰੀਤ ਕੌਰ ਨੂੰ ਭਾਰਤੀ ਪੈਡਲ ਸਪੋਰਟ ਟੀਮ ਵਿੱਚ ਜਗ੍ਹਾ ਮਿਲੀ ਹੈ।
ਇਨ੍ਹੀਂ ਦਿਨੀਂ ਪੈਡਲ ਖੇਡ ਪੂਰੀ ਦੁਨੀਆ ਵਿੱਚ ਪ੍ਰਚਲਿਤ ਹੈ। ਜੋ ਟੈਨਿਸ ਵਰਗੀ ਦਿਖਾਈ ਦਿੰਦੀ, ਐਮੀ ਇਸ ਖੇਡ ਵਿੱਚ ਭਾਰਤ ਵਲੋਂ ਆਪਣੀ ਤਾਕਤ ਦਿਖਾਉਣ ਲਈ ਤਿਆਰ ਹੈ
ਐਮੀ ਨੂੰ ਮਲੇਸ਼ੀਆ ਵਿੱਚ ਏਸ਼ੀਆ ਪੈਸੀਫਿਕ ਪੈਡਲ ਕੱਪ ਲਈ ਚੁਣਿਆ ਗਿਆ ਹੈ, ਜੋ ਕਿ ਉਸ ਦਾ ਪਹਿਲਾ ਵੱਡਾ ਟੂਰਨਾਮੈਂਟ ਹੋਵੇਗਾ।