20 March 2024
TV9 Punjabi/Pixabay
ਦੁਨੀਆ ਭਰ 'ਚ ਹਵਾ ਦੀ ਗੁਣਵੱਤਾ 'ਤੇ ਨਜ਼ਰ ਰੱਖਣ ਵਾਲੀ ਕੰਪਨੀ IQAir ਨੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ 'ਚ ਪ੍ਰਦੂਸ਼ਿਤ ਦੇਸ਼ਾਂ ਬਾਰੇ ਦੱਸਿਆ ਗਿਆ ਹੈ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਦੇਸ਼ ਏਸ਼ੀਆ ਦੇ ਹਨ। ਇਸ ਸੂਚੀ ਵਿੱਚ ਭਾਰਤ ਵੀ ਸ਼ਾਮਲ ਹੈ। ਇਸ ਸੂਚੀ 'ਚ ਬੰਗਲਾਦੇਸ਼ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼ ਐਲਾਨਿਆ ਗਿਆ ਹੈ।
ਬੰਗਲਾਦੇਸ਼ ਨੇ 79.9 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਿਕਾਰਡ ਕੀਤਾ ਹੈ। 3.7 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਦਰ ਨਾਲ ਪਾਕਿਸਤਾਨ ਇਸ ਸੂਚੀ ਵਿਚ ਦੂਜੇ ਸਥਾਨ 'ਤੇ ਹੈ।
ਇਸ ਸੂਚੀ 'ਚ ਭਾਰਤ ਤੀਜੇ ਸਥਾਨ 'ਤੇ ਹੈ। ਭਾਰਤ ਦਾ ਪੱਧਰ 54.4 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦਰਜ ਕੀਤਾ ਗਿਆ ਹੈ।
ਇਸ ਸੂਚੀ 'ਚ ਤਾਜਿਕਸਤਾਨ ਚੌਥੇ ਸਥਾਨ 'ਤੇ ਹੈ, ਜਿਸ ਤੋਂ ਬਾਅਦ ਬੁਰਕੀਨਾ ਫਾਸੋ, ਇਰਾਕ, ਸੰਯੁਕਤ ਅਰਬ ਅਮੀਰਾਤ ਅਤੇ ਨੇਪਾਲ ਹਨ।
ਸ ਤੋਂ ਬਾਅਦ ਮਿਸਰ, ਡੀਆਰ ਕਾਂਗੋ, ਕੁਵੈਤ, ਬਹਿਰੀਨ, ਕਤਰ, ਇੰਡੋਨੇਸ਼ੀਆ ਹੈ।